ਸਾਉਣ ਮਹੀਨੇ ਵਰ੍ਹੇ ਮੇਘਲਾ,
ਸਾਉਣ ਮਹੀਨੇ ਵਰ੍ਹੇ ਮੇਘਲਾ,
ਵਗੇ ਪੁਰੇ ਦੀ ਵਾਅ…
ਵੇ ਖਾ ਲਈ ਨਾਗਾਂ ਨੇ,
ਜੋਗੀ ਬੀਨ ਬਜਾ…
ਵੇ ਖਾ ਲਈ ਨਾਗਾਂ ਨੇ,
ਜੋਗੀ ਬੀਨ ਬਜਾ…
ਨੀ ਡੰਗਤੀ ਆਸ਼ਿਕ ਨੇ,
ਫਿਰ ਸੱਪ ਦਾ ਬਹਾਨਾ ਲਾ…
ਨੀ ਡੰਗਤੀ ਆਸ਼ਿਕ ਨੇ,
ਫਿਰ ਸੱਪ ਦਾ ਬਹਾਨਾ ਲਾ…
ਸਾਉਣ ਦੇ ਮਹੀਨੇ,
ਮੰਜੇ ਡਾਹੀਏ ਨਾ ਵੇ ਜੋੜਕੇ…
ਵਗਣਗੇ ਪਰਨਾਲੇ,
ਪਾਣੀ ਲੈਜੂਗਾ ਵੇ ਰੋੜ੍ਹ ਕੇ…
ਵਗਣਗੇ ਪਰਨਾਲੇ,
ਪਾਣੀ ਲੈਜੂਗਾ ਵੇ ਰੋੜ੍ਹ ਕੇ…
ਸਾਉਣ ਦੇ ਮਹੀਨੇ,
ਜੀ ਨਾ ਕਰਦਾ ਵੰਗਾਂ ਪਾਉਣ ਨੂੰ…
ਮੁੰਡਾ ਫਿਰੇ ਨੀ,
ਸੱਤ ਰੰਗੀਆਂ ਚੜ੍ਹਾਉਣ ਨੂੰ…
ਮੁੰਡਾ ਫਿਰੇ ਨੀ,
ਸੱਤ ਰੰਗੀਆਂ ਚੜ੍ਹਾਉਣ ਨੂੰ…
ਸਾਉਣ ਦੇ ਮਹੀਨੇ,
ਜੀ ਨਾ ਕਰਦਾ ਸਹੁਰੀਂ ਜਾਣ ਨੂੰ…
ਮੁੰਡਾ ਫਿਰੇ ਨੀ, ਗੱਡੀ ਜੋੜ ਕੇ ਲਜਾਣ ਨੂੰ…
ਮੁੰਡਾ ਫਿਰੇ ਨੀ,
ਗੱਡੀ ਜੋੜ ਕੇ ਲਜਾਣ ਨੂੰ…
ਸੌਹਰਿਆਂ ਮੇਰਿਆਂ ਨੇ ਅੱਡ ਕਰ ਦਿੱਤਾ,
ਦੇ ਕੇ ਛੱਪੜੀ ਤੇ ਘਰ ਵੇ…
ਰਾਤੀਂ ਡੱਡੂ ਬੋਲਦੇ,
ਮੈਨੂੰ ਲਗਦਾ ਡਰ ਵੇ…