Punjabi boliyan
ਊਰੀ ਊਰੀ ਊਰੀ…
ਨੀ ਅੱਜ ਦਿਨ ਸ਼ਗਨਾਂ ਦਾ,
ਨੱਚ-ਨੱਚ ਹੋ ਜਾ ਦੂਹਰੀ..
ਨੀ ਅੱਜ ਦਿਨ ਸ਼ਗਨਾਂ ਦਾ,
ਨੱਚ-ਨੱਚ ਹੋ ਜਾ ਦੂਹਰੀ..
ਨੀ ਅੱਜ ਦਿਨ ਸ਼ਗਨਾਂ ਦਾ…
ਊਰੀ ਊਰੀ ਊਰੀ…
ਨੱਚਦੀ ਕਾਹਤੋਂ ਨੀ..
ਕੀ ਮਾਲਕ ਨੇ ਘੂਰੀ..?
ਨੱਚਦੀ ਕਾਹਤੋਂ ਨੀ..
ਕੀ ਮਾਲਕ ਨੇ ਘੂਰੀ..?
ਨੱਚਦੀ ਕਾਹਤੋਂ ਨੀ..
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮੋਗਾ…
ਬਈ ਮੋਗੇ ਦਾ ਇੱਕ ਸਾਧ ਸੁਣੀਂਦਾ,
ਬੜੀ ਸੁਣੀਂਦੀ ਸੋਭਾ…
ਆਉਂਦੀ ਜਾਂਦੀ ਨੂੰ ਘੜਾ ਚਕਾਉਂਦਾ,
ਮਗਰੋਂ ਮਾਰਦਾ ਗੋਡਾ…
ਨੀ ਲੱਕ ਤੇਰਾ ਪਤਲਾ ਜਿਹਾ,
ਭਾਰ ਸਹਿਣ ਨਾ ਜੋਗਾ…
ਨੀ ਲੱਕ ਤੇਰਾ ਪਤਲਾ ਜਿਹਾ,
ਭਾਰ ਸਹਿਣ ਨਾ ਜੋਗਾ…
ਮਹਿੰਦੀ-ਮਹਿੰਦੀ ਹਰ ਕੋਈ ਕਹਿੰਦਾ,
ਮਹਿੰਦੀ-ਮਹਿੰਦੀ ਹਰ ਕੋਈ ਕਹਿੰਦਾ,
ਬਾਗਾਂ ਦੇ ਵਿੱਚ ਰਹਿੰਦੀ…
ਘੋਟ-ਘੋਟ ਮੈਂ ਲਾਵਾਂ ਹੱਥਾਂ ਨੂੰ,
ਭੋਰੇ ਬਣ-ਬਣ ਲਹਿੰਦੀ…
ਬੋਲ ਸ਼ਰੀਕਾਂ ਦੇ,
ਮੈਂ ਨਾ ਬਾਬਲਾ ਸਹਿੰਦੀ…
ਪੱਛੋਂ ਦੀਆਂ ਪੈਣ ਕਣੀਆਂ..
ਮੇਰਾ ਭਿੱਜ ਗਿਆ ਵਰੀ ਦਾ ਲਹਿੰਗਾ…
ਪੱਛੋਂ ਦੀਆਂ ਪੈਣ ਕਣੀਆਂ..