Punjabi boliyan
ਮੈਨੂੰ ਕਹਿੰਦਾ ਪੇਕੇ ਨੀ ਜਾਂਦੀ,
ਮੈਂ ਜਾ ਵੜੀ ਪੇਕੇ…
ਨੀ ਜੈ ਵੱਢੀ ਦਾ ਕਲਸ਼ਨਾਂ,
ਰੂੜੀਆਂ ‘ਤੇ ਚੜ੍ਹ-ਚੜ੍ਹ ਵੇਖੇ…
ਨੀ ਜੈ ਵੱਢੀ ਦਾ ਕਲਸ਼ਨਾਂ,
ਰੂੜੀਆਂ ‘ਤੇ ਚੜ੍ਹ-ਚੜ੍ਹ ਵੇਖੇ…
ਤੇਲੀਆਂ ਦੇ ਘਰ ਚੋਰੀ ਹੋ ਗਈ…
ਚੋਰੀ ਹੋ ਗਈ ਰੂੰ..
ਵੇ ਜੈ ਵੱਢੀ ਦਿਆ!!
ਵਿੱਚੇ ਸੁਣੀਦਾ ਤੂੰ..
ਵੇ ਜੈ ਵੱਢੀ ਦਿਆ!!
ਵਿੱਚੇ ਸੁਣੀਦਾ ਤੂੰ..
ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ,
ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ,
ਮੁੰਦਰਾਂ ਦੇ ਵਿੱਚ ਲਕੀਰਾਂ ਤੀਰ ਦੀਆਂ..
ਪੱਲੇ ਪੈ ਗਈਆਂ…
ਪੱਲੇ ਪੈ ਗਈਆਂ ਬਲੌਰੀ ਅੱਖਾਂ ਹੀਰ ਦੀਆਂ..
ਪੱਲੇ ਪੈ ਗਈਆਂ…
ਪੱਲੇ ਪੈ ਗਈਆਂ ਬਲੌਰੀ ਅੱਖਾਂ ਹੀਰ ਦੀਆਂ..
ਪੱਲੇ ਪੈ ਗਈਆਂ…
ਸੋਹਣੀ ਦੀ ਮਾਂ ਮੱਤਾਂ ਦੇਵੇ,
ਸੋਹਣੀ ਦੀ ਮਾਂ ਮੱਤਾਂ ਦੇਵੇ,
ਹੋ ਨੀ ਧੀਏ ਸਿਆਣੀ..
ਜਿਸ ਬੂਟੇ ਨੂੰ ਲੱਗਦੇ ਮੋਤੀ…
ਤੋੜ ਲਿਆਈਂ ਟਾਹਣੀ..
ਪੁੱਛਦੀ ਮੱਛੀਆਂ ਨੂੰ..
ਕੈ ਫੁੱਟ ਡੂੰਘਾ ਪਾਣੀ..?
ਪੁੱਛਦੀ ਮੱਛੀਆਂ ਨੂੰ..
ਕੈ ਫੁੱਟ ਡੂੰਘਾ ਪਾਣੀ..?
ਮੱਛੀਆਂ ਬੋਲ ਪਈਆਂ..
ਨੌਂ ਫੁੱਟ ਡੂੰਘਾ ਪਾਣੀ…
ਮੱਛੀਆਂ ਬੋਲ ਪਈਆਂ..
ਨੌਂ ਫੁੱਟ ਡੂੰਘਾ ਪਾਣੀ…
ਪਿੰਡਾਂ ਵਿੱਚੋਂ ਪਿੰਡ ਸੁਣੀਦਾ,
ਪਿੰਡ ਸੁਣੀਦਾ ਮਾੜੀ…
ਮਾੜੀ ਦੀਆਂ ਦੋ ਕੁੜੀਆਂ ਸੁਣੀਦੀਆਂ,
ਇੱਕ ਪਤਲੀ ਇੱਕ ਭਾਰੀ…
ਪਤਲੀ ਨੇ ਤਾਂ ਵਿਆਹ ਕਰਵਾ ਲਿਆ,
ਭਾਰੀ ਅਜੇ ਕੁਆਰੀ…
ਆਪੇ ਲੈ ਜਾਣਗੇ,
ਜਿਹਨੂੰ ਲੱਗੀ ਪਿਆਰੀ…
ਆਪੇ ਲੈ ਜਾਣਗੇ,
ਜਿਹਨੂੰ ਲੱਗੀ ਪਿਆਰੀ…