Punjabi boliyan
ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ..
ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ..
ਇੱਕੋ ਤਵੀਤ ਉਹਦੇ ਘਰ ਦਾ ਨੀ,
ਜਦੋਂ ਲੜਦਾ,
ਤਾਂ ਲਾਹਦੇ ਲਾਹਦੇ ਕਰਦਾ ਨੀ…
ਜਦੋਂ ਲੜਦਾ,
ਤਾਂ ਲਾਹਦੇ ਲਾਹਦੇ ਕਰਦਾ ਨੀ…
ਖੜ੍ਹੀ ਤੂੰ ਖੜ੍ਹੋਤੀ,
ਤੋੜੇੰ ਤੂੰ ਕੰਰੀਰੀ ਉੱਤੋਂ ਡੇਲੇ..
ਨੀ ਸੰਭਾਲ ਗੋਰੀਏ…
ਚੁੰਨੀ ਤੇ ਸੱਪ ਮੇਲ੍ਹੇ..
ਨੀ ਸੰਭਾਲ ਗੋਰੀਏ…
ਚੁੰਨੀ ਤੇ ਸੱਪ ਮੇਲ੍ਹੇ..
ਖੜ੍ਹੀ ਮੈਂ ਖੜ੍ਹੋਤੀ,
ਤੋੜਾਂ ਮੈਂ ਕੰਰੀਰੀ ਉੱਤੋਂ ਡੇਲੇ..
ਵੇ ਖੜ੍ਹਾ ਰਹਿ ਜਾਲਮਾ…
ਸਬੱਬੀ ਹੋ ਗਏ ਮੇਲੇ..
ਵੇ ਖੜ੍ਹਾ ਰਹਿ ਜਾਲਮਾ…
ਸਬੱਬੀ ਹੋ ਗਏ ਮੇਲੇ…
ਬੱਗੇ ਘੋੜੇ ਵਾਲਿਆ…
ਮੈਂ ਬੱਗੀ ਹੁੰਦੀ ਜਾਣੀ ਆ..
ਤੇਰਾ ਗਮ ਖਾ ਗਿਆ…
ਮੈਂ ਅੱਧੀ ਹੁੰਦੀ ਜਾਣੀ ਆ..
ਸੁਨਿਆਰਿਆਂ ਦੇ ਘਰ ਚੋਰੀ ਹੋ ਗਈ,
ਚੋਰੀ ਹੋ ਗਈ ਰੂੰ…
ਵੇ ਜੈ ਵੱਢੀ ਦਿਆ,
ਵਿੱਚੇ ਸੁਣੀਂਦਾ ਤੂੰ…
ਵੇ ਜੈ ਵੱਢੀ ਦਿਆ,
ਵਿੱਚੇ ਸੁਣੀਂਦਾ ਤੂੰ…