Punjabi boliyan
ਘਰ ਪੂਰਾ ਤਾਂ ਆਜੂ ਕੁੜੀਏ,
ਘਰ ਪੂਰਾ ਤਾਂ ਆਜੂ ਕੁੜੀਏ,
ਦੱਬਵੀਂ ਖੇਤੀ ਕਰਕੇ…
ਜੱਟ ਦੀ ਟੌਹਰ ਵੱਖਰੀ, ਫਿਕਰ ਕਦੇ ਨਾ ਕਰਦੇ…
ਨੀ ਜੱਟ ਦੀ ਟੌਹਰ ਵੱਖਰੀ,
ਫਿਕਰ ਕਦੇ ਨਾ ਕਰਦੇ…
ਫੋਰਡ-ਫੋਰਡ ਕੀ ਲਾਈ ਐ ਮੁੰਡਿਆ,
ਫੋਰਡ-ਫੋਰਡ ਕੀ ਲਾਈ ਐ ਮੁੰਡਿਆ,
ਕੀ ਵੇ ਫੋਰਡ ਤੋਂ ਲੈਣਾ..?
ਟੁੱਟਿਆ ਭੱਜਿਆ ਲੈ ਲਾ ਆਸ਼ਾ,
ਟੁੱਟਿਆ ਭੱਜਿਆ ਲੈ ਲਾ ਆਸ਼ਾ,
ਆਪਾਂ ਟਾਈਮ ਟਪਾਉਣਾ…
ਕਿਸ਼ਤਾਂ ਫੋਰਡ ਦੀਆਂ,
ਤੂੰ ਪੂਰਾ ਨੀ ਆਉਣਾ…
ਵੇ ਕਿਸ਼ਤਾਂ ਫੋਰਡ ਦੀਆਂ,
ਤੂੰ ਪੂਰਾ ਨੀ ਆਉਣਾ…
ਵੇ ਕਿਸ਼ਤਾਂ ਫੋਰਡ ਦੀਆਂ,
ਘਰ ਪੂਰਾ ਨੀ ਆਉਣਾ…
ਜੇ ਜੱਟੀਏ ਜੱਟ ਕੁੱਟਣਾ ਹੋਵੇ,
ਕੁੱਟੀਏ ਸੰਦੂਕਾਂ ਓਹਲੇ…
ਪਹਿਲਾਂ ਤਾਂ ਜੱਟ ਤੋਂ ਦਾਲ ਦਲਾਈਏ,
ਫੇਰ ਦਲਾਈਏ ਛੋਲੇ…
ਜੱਟੀਏ ਦੇ ਦਬਕਾ,
ਜੱਟ ਨਾ ਬਰਾਬਰ ਬੋਲੇ…
ਜੱਟੀਏ ਦੇ ਦਬਕਾ,
ਜੱਟ ਨਾ ਬਰਾਬਰ ਬੋਲੇ…
ਜੱਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ…
ਜੱਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ…
ਨੱਚ-ਨੱਚ ਧਰਤੀ ਹਿਲਾਉਣ ਗੀਆਂ,
ਨੀ ਅੱਜ ਗਿੱਧੇ ਵਿਚ ਭੜਥੂ ਪਾਉਣਗੀਆਂ…
ਨੀ ਅੱਜ ਗਿੱਧੇ ਵਿਚ ਭੜਥੂ ਪਾਉਣਗੀਆਂ…
ਨੀ ਅੱਜ ਗਿੱਧੇ ਵਿਚ ਭੜਥੂ ਪਾਉਣਗੀਆਂ…
ਲੋਕੀਂ ਕਹਿੰਦੇ ਕਾਲਾ-ਕਾਲਾ,
ਲੋਕੀਂ ਕਹਿੰਦੇ ਕਾਲਾ-ਕਾਲਾ,
ਅਸੀਂ ਸਹੇੜਿਆ ਮਰ ਕੇ…
ਫੁੱਲ ਵੇ ਗੁਲਾਬ ਦਿਆ,
ਆ ਨਦੀਆਂ ਵਿਚ ਤਰ ਕੇ…
ਫੁੱਲ ਵੇ ਗੁਲਾਬ ਦਿਆ,
ਆ ਨਦੀਆਂ ਵਿਚ ਤਰ ਕੇ…
ਫੁੱਲ ਵੇ ਗੁਲਾਬ ਦਿਆ,
ਆ ਨਦੀਆਂ ਵਿਚ ਤਰ ਕੇ…
ਜੇਠ ਜਠਾਣੀ ਮੰਜੇ ‘ਤੇ ਸੌਂਦੇ,
ਤੈਨੂੰ ਦਿੰਦੇ ਪੀੜ੍ਹੀ..
ਅਕਲ ਦਿਆ ਬੇ ਸੁੰਨਿਆ,
ਤੈਨੂੰ ਸਮਝਦੇ ਸੀਰੀ..
ਅਕਲ ਦਿਆ ਬੇ ਸੁੰਨਿਆ,
ਤੈਨੂੰ ਸਮਝਦੇ ਸੀਰੀ..
ਜੇਠ ਜਠਾਣੀ ਅੰਦਰ ਸੌਂਦੇ,
ਜੇਠ ਜਠਾਣੀ ਅੰਦਰ ਸੌਂਦੇ,
ਤੇਰੀ ਮੰਜੀ ਦਰ ਵਿੱਚ ਵੇ..
ਕੀ ਲੋਹੜਾ ਆ ਗਿਆ,
ਕੀ ਲੋਹੜਾ ਆ ਗਿਆ ਘਰ ਵਿੱਚ ਵੇ..
ਕੀ ਲੋਹੜਾ ਆ ਗਿਆ,
ਕੀ ਲੋਹੜਾ ਆ ਗਿਆ ਘਰ ਵਿੱਚ ਵੇ..
ਕੀ ਲੋਹੜਾ ਆ ਗਿਆ…