Punjabi bloiyan
ਛੜਾ ਛੜੇ ਨੂੰ ਦੇਵੇ ਦਿਲਾਸਾ,
ਛੜਾ ਛੜੇ ਨੂੰ ਦੇਵੇ ਦਿਲਾਸਾ,
ਮੌਜ ਭਰਾਵੋ ਰਹਿੰਦੀ…
ਦੋ ਡੱਕਿਆਂ ‘ਤੇ ਅੱਗ ਮੱਚ ਪੈਂਦੀ,
ਆਪੇ ਰੋਟੀ ਲਹਿੰਦੀ…
ਛੜਿਓ ਸਬਰ ਕਰੋ,
ਹੁਣ ਨੀ ਰੋਪਣਾ ਪੈਂਦੀ…
ਛੜਿਓ ਸਬਰ ਕਰੋ,
ਹੁਣ ਨੀ ਰੋਪਣਾ ਪੈਂਦੀ…
ਚਾਰ ਛੜਿਆਂ ਦੀ ਇੱਕ ਢੋਲਕੀ,
ਚਾਰ ਛੜਿਆਂ ਦੀ ਇੱਕ ਢੋਲਕੀ,
ਰੋਜ ਰਾਤ ਨੂੰ ਖੜਕੇ…
ਨੀ ਮੇਲਾ ਛੜਿਆਂ ਦਾ,
ਵੇਖ ਚੁਬਾਰੇ ਚੜ੍ਹਕੇ…
ਨੀ ਮੇਲਾ ਛੜਿਆਂ ਦਾ,
ਵੇਖ ਚੁਬਾਰੇ ਚੜ੍ਹਕੇ…
ਛੜਾ ਛੜੇ ਨੂੰ ਦੇਵੇ ਦਿਲਾਸਾ,
ਛੜਾ ਛੜੇ ਨੂੰ ਦੇਵੇ ਦਿਲਾਸਾ,
ਮੌਜ ਭਰਾਵੋ ਰਹਿੰਦੀ…
ਓਹ ਦੋ ਡੱਕਿਆਂ ‘ਤੇ ਅੱਗ ਮੱਚ ਪੈਂਦੀ,
ਆਪੇ ਰੋਟੀ ਲਹਿੰਦੀ…
ਛੜਿਆਂ ਦੀ ਉੱਖਲੀ ‘ਤੇ,
ਛਹਿ ਕੇ ਮੋਰਨੀ ਬਹਿੰਦੀ…
ਛੜਿਆਂ ਦੀ ਉੱਖਲੀ ‘ਤੇ,
ਛਹਿ ਕੇ ਮੋਰਨੀ ਬਹਿੰਦੀ…