ਇਕ ਚਾਹ ਦੀ ਪੁੜੀ,
ਇਕ ਖੰਡ ਦੀ ਪੁੜੀ,
ਜੀਜਾ ਅੱਖੀਆਂ ਨਾ ਮਾਰ…
ਵੇ ਮੈ ਕੱਲ ਦੀ ਕੁੜੀ…
ਦੋ ਛੜਿਆ ਦੀ ਇਕ ਢੋਲਕੀ,
ਰੋਜ ਰਾਤ ਨੂੰ ਖੜਕੇ,
ਮੈਂ ਮਰ ਜਾਣੀ ਦਾ,
ਨਰਮ ਕਾਲਜਾ ਧੜਕੇ…
ਵੇ ਮੈ ਕਾਹਨੂੰ ਰਿਨ੍ਹੀ ਰੱਬਾ,
ਮਾਂਹਾ-ਛੋਲਿਆ ਦੀ ਦਾਲ…
ਲਾੜਾ ਲੰਮਾ ਪੈ-ਪੈ ਚੱਟੇ,
ਨਾਲੇ ਚੱਟੇ ਨਾਲੇ ਹੱਸੇ,
ਆਪਣੀ ਬੇਬੇ ਜੀ ਨੂੰ ਦੱਸੇ,
ਬੇਬੇ ਉਹਦੀਆ ਮੁਛਾਂ ਚੱਟੇ…
ਕਹਿੰਦੀ ਬੜੀ ਸਵਾਦ…
ਵੇ ਮੈ ਕਾਹਨੂੰ ਰਿਨ੍ਹੀ ਰੱਬਾ,
ਮਾਂਹਾ-ਛੋਲਿਆ ਦੀ ਦਾਲ…
ਨਾਨਕੇ ਆਏ ਨੇ ਜੀ,
ਨਾਨਕੇ ਆਏ ਨੇ ਕੀ ਕੁਝ ਲਿਆਏ ਨੇ ਜੀ,
ਕੀ ਕੁਝ ਲਿਆਏ ਨੇ
ਲਿਆਉਣਾ ਕੀ ਸੀ
ਲਿਆਏ ਬੋਕ ਦੀਆਂ ਟੰਗਾਂ
ਨੀ ਵਿੱਚ ਸ਼ਰੀਕੇ ਦੇ
ਭੋਰਾ-ਭੋਰਾ ਵੰਡਾਂ
ਨੀ ਵਿੱਚ ਸ਼ਰੀਕੇ ਦੇ
ਭੋਰਾ-ਭੋਰਾ ਵੰਡਾਂ