ਆਉਂਦੀ ਕੁੜੀਏ,
ਜਾਂਦੀ ਕੁੜੀਏ,
ਚੱਕ ਲਿਆ ਬਾਜ਼ਾਰ ਵਿੱਚੋਂ ਕਲੀਆਂ
ਨੀ ਦੁੱਧ ਪੀਣਾ ਬੱਤਖਾਂ ਦਾ
ਵਿੱਚ ਖੰਡ ਮਿਸ਼ਰੀ ਦੀਆਂ ਡਲੀਆਂ
ਨੀ ਦੁੱਧ ਪੀਣਾ ਬੱਤਖਾਂ ਦਾ
ਆਉਂਦੀ ਕੁੜੀਏ,
ਜਾਂਦੀ ਕੁੜੀਏ,
ਚੱਕ ਲਿਆ ਬਾਜ਼ਾਰ ਵਿੱਚੋਂ ਪਰਨਾ
ਨੀ ਮੰਜਾ ਪੀੜ੍ਹੀ ਹਾਜ਼ਰ ਕਰ ਲੈ
ਸਾਡਾ ਮੰਜਿਆਂ ਬਿਨਾਂ ਨਹੀਂਓਂ ਸਰਨਾ
ਨੀ ਮੰਜਾ ਪੀੜ੍ਹੀ ਹਾਜ਼ਰ ਕਰ ਲੈ
ਆਜਾ ਆਜਾ ਨੀ ਮਜਾਜਣੇ ਨੱਚੀਏ ਨੀ,
ਨੱਚ-ਨੱਚ ਅੱਜ ਵਿਹੜਾ ਅਸੀਂ ਪੱਟੀਏ ਨੀ
ਨੀ ਤੂੰ ਨੱਚ ਅੜੀਏ,
ਬੋਲੀ ਚੱਕ ਅੜੀਏ
ਨੀ ਤੂੰ ਅੱਗ ਦੇ ਭੰਬੂਕੇ
ਵਾਂਗੂ ਮੱਚ ਅੜੀਏ
ਦਾਦਕੀਆਂ ਕੁੜੀਆਂ ਉੱਚੀਆਂ ਤੇ ਲੰਮੀਆਂ,
ਗਿੱਧੇ ਵਾਲੀਆਂ ਛੋਟੀਆਂ ਨੇ
ਮੂੰਹੋਂ ਮਿੱਠੀਆਂ ਦਿਲਾਂ ਦੀਆਂ ਖੋਟੀਆਂ ਨੇ
ਮੂੰਹੋਂ ਮਿੱਠੀਆਂ ਦਿਲਾਂ ਦੀਆਂ ਖੋਟੀਆਂ ਨੇ