ਦਾਦਕੀਆਂ ਕੁੜੀਆਂ ਸੋਹਣੀਆਂ-ਸੁਨੱਖੀਆਂ,
ਦਾਦਕੀਆਂ ਕੁੜੀਆਂ ਸੋਹਣੀਆਂ-ਸੁਨੱਖੀਆਂ,
ਨਾਨਕੀਆਂ ਕੁੜੀਆਂ ਕਾਲੀਆਂ ਨੇ…
ਜਿਵੇਂ ਭੇਡਾਂ ਵਾਲੇ ਵਿੱਚ ਵਾੜੀਆਂ ਨੇ…
ਜਿਵੇਂ ਭੇਡਾਂ ਵਾਲੇ ਵਿੱਚ ਵਾੜੀਆਂ ਨੇ…
ਜਾਗੋ ਕੱਢ ਨੀ ਮਾਮੀਏ, ਛੱਡ ਨਖਰਾ…
ਜਾਗੋ ਕੱਢ ਨੀ ਮਾਮੀਏ,
ਛੱਡ ਨਖਰਾ…
ਦੱਸ ਤੇਰਾ-ਮੇਰਾ,
ਮੇਰਾ-ਤੇਰਾ ਕੀ ਝਗੜਾ
ਦੱਸ ਤੇਰਾ-ਮੇਰਾ,
ਮੇਰਾ-ਤੇਰਾ ਕੀ ਝਗੜਾ
ਤੂੰ ਤਾਂ ਕੁੜੀਏ ਬੋਲੀ ਪਾਈ
ਸਾਡੇ ਕਾਲਜੇ ਛੁਰੀ ਚਲਾਈ
ਮਾਂ ਤੇਰੀ ਨੂੰ ਲੈਗੇ ਡਾਕੂ
ਤੈਨੂੰ ਕਰਨ ਕਸਾਈ
ਨੀ ਖੜ੍ਹਜਾ ਚੁੱਪ ਕਰਕੇ
ਹੁਣ ਬੋਲੀ ਨਾ ਪਾਈ
ਮਾਮੀਆਂ ਆਈਆਂ ਬਣ-ਠਣ ਕੇ
ਮਾਮੇ ਲਿਆਈਆਂ ਮੰਗ-ਤੰਗ ਕੇ