ਅਸਾਂ ਕੀ ਕਰਨੇ, ਗੰਢਿਆਂ ਬਾਝ ਕਰੇਲੇ…
ਨੀ ਅਸਾਂ ਕੀ ਕਰਨੇ, ਗੰਢਿਆਂ ਬਾਝ ਕਰੇਲੇ…
ਮੁੰਡੇ ਦਾ ਤਾਇਆ ਇਉਂ ਝਾਕੇ,
ਜਿਉਂ ਚਾਮ-ਚੜਿੱਕ ਦੇ ਡੇਲੇ…
ਨੀ ਅਸਾਂ ਕੀ ਕਰਨੇ, ਗੰਢਿਆਂ ਬਾਝ ਕੱਦੂ…
ਨੀ ਅਸਾਂ ਕੀ ਕਰਨੇ, ਗੰਢਿਆਂ ਬਾਝ ਕੱਦੂ…
ਨਾਨਕੇ ਓਸ ਦੇਸ਼ੋਂ ਆਏ,
ਜਿੱਥੇ ਕਿੱਕਰ ਵੀ ਨਾ…
ਨਾਨਕੇ ਓਸ ਪਿੰਡੋਂ ਆਏ,
ਜਿੱਥੇ ਕਿੱਕਰ ਵੀ ਨਾ…
ਇਹਨਾਂ ਦੇ ਛੱਜਾਂ ਵਰਗੇ ਪੈਰ,
ਪੈਰੀਂ ਛਿੱਤਰ ਵੀ ਨਾ…
ਇਹਨਾਂ ਦੇ ਛੱਜਾਂ ਵਰਗੇ ਪੈਰ,
ਪੈਰੀਂ ਛਿੱਤਰ ਵੀ ਨਾ…
ਮਾਮੀ ਨਖਰੋ, ਚੜ੍ਹ ਗਈ ਡੇਕ ਟੁੱਟ ਗਿਆ ਡਾਹਣਾ,
ਆ ਗਈ ਹੇਠ ਬੋਚੋ-ਬੋਚੋ ਵੇ ਮੁੰਡਿਓ,
ਚੱਕ ਲਓ, ਚੱਕ ਲਓ ਵੇ ਛੜਿਓ…
ਬੋਚੋ-ਬੋਚੋ ਵੇ ਮੁੰਡਿਓ,
ਚੱਕ ਲਓ,
ਚੱਕ ਲਓ ਵੇ ਛੜਿਓ…
ਜੇ ਮਾਮੀ ਤੈਨੂੰ ਨੱਚਣਾ ਨੀ ਆਉਂਦਾ,
ਜੇ ਮਾਮੀ ਤੈਨੂੰ ਨੱਚਣਾ ਨੀ ਆਉਂਦਾ,
ਇਥੇ ਕਾਸ ਤੋਂ ਆਈ? ਨੀ ਡਾਰ ਜਵਾਕਾਂ ਦੀ,
ਲੱਡੂ ਖਾਣ ਨੂੰ ਲਿਆਈ ਡਾਰ ਜਵਾਕਾਂ ਦੀ,
ਲੱਡੂ ਖਾਣ ਨੂੰ ਲਿਆਈ
ਇਹਨਾਂ ਨਾਨਕਿਆਂ ਦੀ,
ਦੱਬਕੇ ਪਤੀਲੀ ਮਾਂਜੋ ਇਹਨਾਂ ਨਾਨਕਿਆਂ ਦੀ,
ਦੱਬਕੇ ਪਤੀਲੀ ਮਾਂਜੋ