ਛੱਜ ਓਹਲੇ ਛਾਨਣੀ,
ਪਰਾਂਤ ਓਹਲੇ ਡੋਈ ਓਏ…
ਨਾਨਕਿਆਂ ਦਾ ਮੇਲ ਆਇਆ,
ਚੱਜ ਦੀ ਨਾ ਕੋਈ ਓਏ…
ਵੱਡੀ ਉਮਰ ਦੀ ਬੇਬੇ ਕਹਿੰਦੀ ਹੈ:
ਨੀ ਮਿਹਣੋ-ਮਿਹਣੀਂ ਹੋਈ ਜਾਓਂਗੀਆਂ
ਕੋਈ ਗਿੱਧਾ-ਗੁੱਧਾ ਵੀ ਪਾਲੋ
ਤੇ ਫਿਰ ਤੁਸੀਂ ਕਹਿਣਾ:
ਨੀ ਚਲੋ ਨੀ ਚਲੋ ਆਜੋ ਗਿੱਧਾ ਪਾਈਏ
ਹਾਂ ਆਜੋ ਨੀ ਆਜੋ ਗਿੱਧਾ ਪਾਈਏ
ਪਹਿਲਾਂ ਤਾਂ ਨੱਚੂ ਮਾਸੀ ਕੁੜੀ ਦੀ,
ਪਹਿਲਾਂ ਤਾਂ ਨੱਚੂ ਮਾਸੀ ਕੁੜੀ ਦੀ,
ਫੇਰ ਮਾਮੀ ਨੂੰ ਕਹਿਣਾ…
ਨੱਚ ਕਲਬੂਤਰੀਏ,
ਰੋਜ਼ ਮੇਲ ਨੀ ਰਹਿਣਾ…
ਨੱਚ ਕਲਬੂਤਰੀਏ,
ਰੋਜ਼ ਮੇਲ ਨੀ ਰਹਿਣਾ…