ਛੱਜ ਉਹਲੇ ਛਾਨਣੀ,
ਪਰਾਂਤ ਉਹਲੇ ਤਵਾ ਓਏ…
ਨਾਨਕਿਆਂ ਦਾ ਮੇਲ ਆਇਆ,
ਭੇਡਾਂ ਦਾ ਰਵਾ ਓਏ…
ਛੱਜ ਉਹਲੇ ਛਾਨਣੀ,
ਪਰਾਂਤ ਉਹਲੇ ਤਵਾ ਓਏ…
ਨਾਨਕਿਆਂ ਦਾ ਮੇਲ ਆਇਆ,
ਸੂਰੀਆਂ ਦਾ ਰਵਾ ਓਏ…
ਛੱਜ ਓਹਲੇ ਛਾਨਣੀ,
ਪਰਾਂਤ ਓਹਲੇ ਲੱਜ ਓਏ…
ਨਾਨਕਿਆਂ ਦਾ ਮੇਲ ਆਇਆ,
ਨੱਚਣ ਦਾ ਨਾ ਚੱਜ ਓਏ…
ਛੱਜ ਓਹਲੇ ਛਾਨਣੀ,
ਪਰਾਂਤ ਓਹਲੇ ਲੱਜ ਓਏ…
ਨਾਨਕਿਆਂ ਦਾ ਮੇਲ ਆਇਆ,
ਗਿੱਧੇ ਦਾ ਨਾ ਚੱਜ ਓਏ…
ਛੱਜ ਓਹਲੇ ਛਾਨਣੀ,
ਪਰਾਂਤ ਓਹਲੇ ਗੁੱਛੀਆਂ…
ਨਾਨਕਿਆਂ ਦਾ ਮੇਲ ਆਇਆ,
ਸੱਭੇ ਰੰਨਾਂ ਲੁੱਚੀਆਂ…