ਮਾਮੀ ਥੋੜ੍ਹਾ-ਥੋੜ੍ਹਾ ਖਾਈਂ ਤੇਰਾ ਢਿੱਡ ਦੁਖੂਗਾ
ਮਾਮੀ ਥੋੜ੍ਹਾ-ਥੋੜ੍ਹਾ ਖਾਈਂ ਨੀ ਬਿਮਾਰ ਹੋਵੇਂਗੀ
ਇਥੇ ਨੀਮ ਨਾ ਹਕੀਮ ਨੀ ਬਦਨਾਮ ਹੋਵੇਂਗੀ
ਮਾਮੀ ਥੋੜ੍ਹਾ-ਥੋੜ੍ਹਾ ਖਾਈਂ ਨੀ ਹਰਾਨ ਹੋਏਂਗੀ
ਇਥੇ ਵੈਦ ਨਾ ਹਕੀਮ ਨੀ ਪਰੇਸ਼ਾਨ ਹੋਵੇਂਗੀ
ਛੱਜ ਓਹਲੇ ਛਾਨਣੀ,
ਪਰਾਂਤ ‘ਤੇ ਪਤੀਲੀਆਂ…
ਪਰਾਂਤ ‘ਤੇ ਪਤੀਲੀਆਂ…
ਨਾਨਕੀਆਂ ਦਾ ਮੇਲ ਆਇਆ,
ਕਾਲੀਆਂ ਤੇ ਪੀਲੀਆਂ…
ਸਭ ਕਾਲੀਆਂ ਤੇ ਪੀਲੀਆਂ
ਫੀਤਾ-ਫੀਤਾ-ਫੀਤਾ,
ਨੀ ਇਹਨੇ ਕੀ ਨੱਚਣਾ
ਜਿਹਨੇ ਦੁੱਧ ਬੱਕਰੀ ਦਾ ਪੀਤਾ
ਨੀ ਇਹਨੇ ਕੀ ਨੱਚਣਾ ਜਿਹਨੇ ਦੁੱਧ ਬੱਕਰੀ ਦਾ ਪੀਤਾ
ਤਿੱਖਾ ਨੱਕ,
ਬਲੌਰੀ ਕੋਕਾ,
ਝੁਮਕੇ ਲੈਣ ਹੁਲਾਰੇ ਨੱਚਦੀ ਮਾਮੀ ਦੇ,
ਪੈਂਦੇ ਨੀ ਚਮਕਾਰੇ ਨੱਚਦੀ ਮਾਮੀ ਦੇ,
ਪੈਂਦੇ ਨੀ ਚਮਕਾਰੇ
ਅਸਾਂ ਕੀ ਕਰਨੇ,
ਗੰਢਿਆਂ ਬਾਝ ਕੱਦੂ…
ਨੀ ਅਸਾਂ ਕੀ ਕਰਨੇ,
ਗੰਢਿਆਂ ਬਾਝ ਕੱਦੂ…
ਮੁੰਡੇ ਦਾ ਮਾਮਾ ਇਉਂ ਝਾਕੇ,
ਜਿਉਂ ਚੱਪਣ ਕੰਢੇ ਡੱਡੂ…
ਨੀ ਅਸਾਂ ਕੀ ਕਰਨੇ,
ਗੰਢਿਆਂ ਬਾਝ ਕੱਦੂ…
ਨੀ ਅਸਾਂ ਕੀ ਕਰਨੇ,
ਗੰਢਿਆਂ ਬਾਝ ਕੱਦੂ…