Pubjabi boliyan
ਮਾਵਾਂ ਧੀਆਂ ਕੱਪੜੇ ਧੋਂਦੀਆਂ,
ਮਾਵਾਂ ਧੀਆਂ ਕੱਪੜੇ ਧੋਂਦੀਆਂ,
ਪਟੜੇ ਨਾਲ ਪਟੜਾ ਜੋੜ ਕੇ…
ਹੁਣ ਕਿਉਂ ਮਾਏ ਰੋਨੀ ਐਂ,
ਧੀਆਂ ਨੂੰ ਸਹੁਰੇ ਤੋਰ ਕੇ..
ਹੁਣ ਕਿਉਂ ਮਾਏ ਰੋਨੀ ਐਂ,
ਧੀਆਂ ਨੂੰ ਸਹੁਰੇ ਤੋਰ ਕੇ..
ਉੱਚੇ ਟਿੱਬੇ ਮੈਂ ਤਾਣਾ ਤਣਦੀ,
ਉੱਚੇ ਟਿੱਬੇ ਮੈਂ ਤਾਣਾ ਤਣਦੀ,
ਉੱਤੋਂ ਦੀ ਲੰਘ ਗਿਆ ਮੋਰ…
ਜੇ ਮੈਨੂੰ ਪਤਾ ਹੁੰਦਾ,
ਗਾਟਾ ਦਿੰਦੀ ਮਰੋੜ…
ਜੇ ਮੈਨੂੰ ਪਤਾ ਹੁੰਦਾ, ਗਾਟਾ ਦਿੰਦੀ ਮਰੋੜ…
ਗੋਡੇ ਗੋਡੇ ਗਾਰਾ…
ਵਿੱਚ ਮੇਰਾ ਵੀਰ ਖੜ੍ਹਾ,
ਗਲ ਸੋਨੇ ਦੀ ਮਾਲਾ,
ਵਿੱਚ ਮੇਰਾ ਵੀਰ ਖੜ੍ਹਾ,
ਗਲ ਸੋਨੇ ਦੀ ਮਾਲਾ,
ਵਿੱਚ ਮੇਰਾ ਵੀਰ ਖੜ੍ਹਾ…
ਉੱਚੇ ਟਿੱਬੇ ਮੈਂ ਪਾਥੀਆਂ ਪੱਥਦੀ,
ਉੱਚੇ ਟਿੱਬੇ ਮੈਂ ਪਾਥੀਆਂ ਪੱਥਦੀ,
ਉੱਤੋਂ ਦੀ ਲੰਘ ਗਿਆ ਹਾਥੀ…
ਜੇ ਮੈਨੂੰ ਪਤਾ ਹੁੰਦਾ,
ਸਿਰ ਚ ਮਾਰਦੀ ਪਾਥੀ…
ਜੇ ਮੈਨੂੰ ਪਤਾ ਹੁੰਦਾ,
ਸਿਰ ਚ ਮਾਰਦੀ ਪਾਥੀ…
ਸੱਸਾਂ ਸੱਸਾਂ ਹਰ ਕੋਈ ਕਹਿੰਦਾ,
ਸੱਸਾਂ ਸੱਸਾਂ ਹਰ ਕੋਈ ਕਹਿੰਦਾ,
ਰੀਸ ਨਾ ਹੁੰਦੀ ਮਾਂਵਾਂ ਦੀ…
ਮੈਂ ਮਛਲੀ..
ਮੈਂ ਮਛਲੀ ਦਰਿਆਵਾਂ ਦੀ…
ਮੈਂ ਮਛਲੀ..
ਮੈਂ ਮਛਲੀ ਦਰਿਆਵਾਂ ਦੀ…
ਆਓਣ ਨ੍ਹੇਰੀਆਂ…
ਕੇ ਜਾਣ ਨ੍ਹੇਰੀਆਂ…
ਕਬੂਤਰ ਬਣਕੇ,
ਪਾ ਫੇਰੀਆਂ…
ਕਬੂਤਰ ਬਣਕੇ,
ਪਾ ਫੇਰੀਆਂ…
ਟੁੱਟੀ ਮੰਜੀ ਵਾਣ ਪੁਰਾਣਾ,
ਟੁੱਟੀ ਮੰਜੀ ਵਾਣ ਪੁਰਾਣਾ,
ਵਿੱਚ ਦੀ ਦੀਹਂਦੇ ਤਾਰੇ,
ਨੀ ਮੈਂ ਅੰਦਰ ਪਿਆ,
ਸਹਿ ਲੈ ਮੇਰੀਏ ਨਾਰੇ…
ਨੀ ਮੈਂ ਅੰਦਰ ਪਿਆ,
ਸਹਿ ਲੈ ਮੇਰੀਏ ਨਾਰੇ…
ਟੁੱਟੀ ਮੰਜੀ ਵਾਣ ਪੁਰਾਣਾ,
ਟੁੱਟੀ ਮੰਜੀ ਵਾਣ ਪੁਰਾਣਾ,
ਵਿੱਚ ਦੀ ਦੀਹਂਦੇ ਤਾਰੇ,
ਵੇ ਤੂੰ ਕਿੱਧਰ ਗਿਆ,
ਜੇਠ ਬੋਲੀਆਂ ਮਾਰੇ…
ਵੇ ਤੂੰ ਕਿੱਧਰ ਗਿਆ,
ਜੇਠ ਬੋਲੀਆਂ ਮਾਰੇ…
ਹਰੇ ਹਰੇ ਘਾ ਉਤੇ ਸੱਪ ਫੂਕਾਂ ਮਾਰਦਾ…
ਹਰੇ ਹਰੇ ਘਾ ਉਤੇ ਸੱਪ ਫੂਕਾਂ ਮਾਰਦਾ…
ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ…
ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ…
ਬਾਣੀਆਂ ਦੀ ਬੁੜ੍ਹੀ ਸੌਦਾ ਘੱਟ ਤੋਲਦੀ,
ਮਾਮਾ ਮਾਮੀ ਨੂੰ ਸਮਝਾਲਾ,
ਵੇ ਬਾਹਲਾ ਬੋਲਦੀ…
ਮਾਮਾ ਮਾਮੀ ਨੂੰ ਸਮਝਾਲਾ,
ਵੇ ਬਾਹਲਾ ਬੋਲਦੀ