ਨਾਨਕੇ ਆਏ ਨੇ ਜੀ,
ਨਾਨਕੇ ਆਏ ਨੇ
ਕੀ ਕੁਝ ਲਿਆਏ ਨੇ ਜੀ,
ਕੀ ਕੁਝ ਲਿਆਏ ਨੇ
ਲਿਆਉਣਾ ਕੀ ਸੀ
ਲਿਆਏ ਬੋਕ ਦੀਆਂ ਟੰਗਾਂ ਨੀ
ਵਿੱਚ ਸ਼ਰੀਕੇ ਦੇ
ਭੋਰਾ-ਭੋਰਾ ਵੰਡਾਂ
ਨੀ ਵਿੱਚ ਸ਼ਰੀਕੇ ਦੇ
ਭੋਰਾ-ਭੋਰਾ ਵੰਡਾਂ
ਵਿਆਹ ਦੇਖਣ ਨੂੰ ਮਾਮੀ ਆਈ
ਵਿਆਹ ਦੇਖਣ ਨੂੰ ਮਾਮੀ ਆਈ
ਭੋਰਾ ਕੰਮ ਨਾ ਕੀਤਾ
ਨੀ ਸੇਬ ਸੰਤਰੇ ਸਾਰੇ ਖਾਗੀ ਬੱਲੇ…
ਨੀ ਸੇਬ ਸੰਤਰੇ ਸਾਰੇ ਖਾਗੀ
ਨਾਲੇ ਖਾਗੀ ਪਪੀਤਾ
ਡੌਂਘਾ ਬੂੰਦੀ ਦਾ,
ਅੰਦਰ ਵੜਕੇ ਪੀਤਾ
ਨੀ ਡੌਂਘਾ ਬੂੰਦੀ ਦਾ,
ਅੰਦਰ ਵੜਕੇ ਪੀਤਾ
ਜਦ ਕੁੜੀਏ ਤੈਂ ਬੋਲੀ ਪਾਈ
ਜਦ ਕੁੜੀਏ ਤੈਂ ਬੋਲੀ ਪਾਈ
ਤੈਂ ਕੀਤੀ ਚਤੁਰਾਈ,
ਨੀ ਮੱਖੀਆਂ ਭਿਣਕਦੀਆਂ
ਮੂੰਹ ਧੋਕੇ ਨਾ ਆਈ
ਨੀ ਮੱਖੀਆਂ ਭਿਣਕਦੀਆਂ
ਮੂੰਹ ਧੋਕੇ ਨਾ ਆਈ
ਜਦ ਕੁੜੀਏ ਤੈਂ ਬੋਲੀ ਪਾਈ
ਜਦ ਕੁੜੀਏ ਤੈਂ ਬੋਲੀ ਪਾਈ
ਮੇਰਾ ਨਿੱਕਲ ਗਿਆ ਹਾਸਾ,
ਨੀ ਤੇਰੇ ਮੂੰਹ ਵਰਗਾ
ਮੇਰੀ ਜੁੱਤੀ ਦਾ ਪਾਸਾ ਨੀ
ਤੇਰੇ ਮੂੰਹ ਵਰਗਾ ਮੇਰੀ ਜੁੱਤੀ ਦਾ ਪਾਸਾ
ਜਦ ਕੁੜੀਏ ਤੈਂ ਬੋਲੀ ਪਾਈ
ਜਦ ਕੁੜੀਏ ਤੈਂ ਬੋਲੀ ਪਾਈ
ਮੇਰਾ ਨਿੱਕਲ ਗਿਆ ਹਾਸਾ,
ਨੀ ਤੇਰੇ ਮੂੰਹ ਵਰਗਾ
ਮੇਰੀ ਜੁੱਤੀ ਦਾ ਪਾਸਾ
ਨੀ ਤੇਰੇ ਮੂੰਹ ਵਰਗਾ
ਮੇਰੀ ਜੁੱਤੀ ਦਾ ਪਾਸਾ