ਇਹਨਾਂ ਨਾਨਕੀਆਂ ਦੇ ਮੂੰਹ ਚੌੜੇ,
ਢਿੱਡ ਪੋਲੇ
ਇਹਨਾਂ ਨਾਨਕੀਆਂ ਦੇ ਮੂੰਹ ਚੌੜੇ,
ਢਿੱਡ ਪੋਲੇ
ਇਹਨਾਂ ਨਾਨਕਿਆਂ ਦੀ,
ਰੜੇ ਭੰਬੀਰੀ ਬੋਲੇ ਇਹਨਾਂ ਨਾਨਕਿਆਂ ਦੀ,
ਰੜੇ ਭੰਬੀਰੀ ਬੋਲੇ
ਇਹਨਾਂ ਨਾਨਕਿਆਂ ਨੂੰ
ਘੋਟਨਿਆਂ ਦੀ ਮਾਰ
ਇਹਨਾਂ ਨਾਨਕਿਆਂ ਨੂੰ ਘੋਟਨਿਆਂ ਦੀ ਮਾਰ
ਮਾਸੜ ਸੌਂ ਗਿਆ ਖੇਸੀ ਦਾ ਪੱਲਾ ਤਾਣ ਕੇ,
ਮਾਸੀ ਨੂੰ ਲੈ ਗਈ ਇੱਲ੍ਹ ਚੱਕ ਕੇ
ਮਾਸੜ ਸੌਂ ਗਿਆ ਖੇਸੀ ਦਾ ਪੱਲਾ ਤਾਣ ਕੇ,
ਮਾਸੀ ਨੂੰ ਲੈ ਗਈ ਇੱਲ੍ਹ ਚੱਕ ਕੇ
ਕਾਲੀ ਮਿੱਟੀ ਦਾ ਫੇਰ ਦਿਓ ਪੋਚਾ,
ਨਾਨਕਿਆਂ ਦਾ ਕੁੱਪ ਬੰਨ੍ਹ ਦਿਓ…
ਕਾਲੀ ਮਿੱਟੀ ਦਾ ਫੇਰ ਦਿਓ ਪੋਚਾ,
ਨਾਨਕਿਆਂ ਦਾ ਕੁੱਪ ਬੰਨ੍ਹ ਦਿਓ…