ਬੱਲੇ ਬੱਲੇ ਬਈ ਲੋਕਾਂ ਭਾਣੇ ਮੋਰ ਬੋਲਦੇ,
ਚੀਕੇ ਚਰਖਾ ਸੋਹਣੀਏ ਤੇਰਾ ਲੋਕਾਂ ਭਾਣੇ ਮੋਰ ਬੋਲਦੇ,
ਮੇਰੀ ਕਰਲੈ ਪਛਾਣ ਵੇ ਤੂੰ ਮੁੰਡਾ ਅਣਜਾਣ,
ਗੋਰੇ ਰੰਗ ਤੇ ਡੋਰੀਏ ਕਾਲੇ ਦੀ,
ਵੇ ਮੈਂ ਕੁੜੀ ਆਂ ਸ਼ਹਿਰ ਪਟਿਆਲੇ ਦੀ,
ਨੀ ਮੈਂ ਨੱਚਾਂ, ਨੱਚਾਂ, ਨੱਚਾਂ,
ਨੀ ਮੈਂ ਨੱਚਦੀ ਨਾ ਥੱਕਾਂ,
ਨੀ ਮੈਂ ਨੱਚਾਂ ਨੱਚਾਂ ਨੀ ਮੈਂ
ਅੱਗ ਵਾਂਗੂ ਮੱਚਾਂ,
ਦੇਵਾਂ ਗੇੜਾ ਕੁੜੀਓ,
ਮੈਂ ਨੱਚ ਨੱਚ ਪੱਟ ਦੇਵਾਂ ਵਿਹੜਾ ਕੁੜੀਓ
ਅਸੀਂ ਤੀਆਂ ਨੂੰ ਵਿਦਾ ਕਰ ਆਈਆ,
ਠੰਡੇ-ਸੀਲੇ ਹੋ ਜੋ ਵੀਰਨਾ…
ਪਹਿਲੀ ਵਾਰ ਮੈ ਗਈ ਸੀ ਮੇਲੇ,
ਓਦੋ ਗਈ ਸਾਂ ਕੱਲੀ,
ਦੂਜੀ ਵਾਰੀ ਮਾਹੀ ਮੇਰਾ ਲੇ ਗਿਆ ਮੱਲੋ-ਮੱਲੀ,
ਬਈ ਤੀਜੀ ਵਾਰੀ ਮੈ ਤੇ ਮਾਹੀ,
ਨਾਲੇ ਲੱਲੀ ਛੱਲੀ…
ਦਰਜਨ ਨਿਆਣਿਆ ਦੀ ਲੈ ਕੇ ਮੇਲੇ ਚੱਲੀ…