ਮਾਮਾ ਕੱਲਾ ਨਾ ਖਲ੍ਹੋ,
ਤੇਰਾ ਲੱਕ ਥੱਕ ਜੂ…
ਨਾਲ ਮਾਮੀ ਨੂੰ ਖੜ੍ਹਾ ਲੈ,
ਵੇ ਸਹਾਰਾ ਲੱਗ ਜੂ…
ਮਾਮੀ ਆਈ, ਬੂਥੀ ਬਾਂਦਰੀ ਦੀ ਲਾਈ,
ਮਾਮਾ ਆਇਆ ਜਿਵੇਂ ਪੱਗ (pug) ਕੁੜੀਓ
ਮਾਮਾ ਮਾਮੀ ਨੂੰ ਕਰੇ ਹੱਗ (hug) ਕੁੜੀਓ
ਬੋਲੋ ਨਾਨਕੀਓ, ਕੀ ਸੋਨੂੰ ਲੈ ਗਏ ਚੋਰ…
ਬੋਲੋ ਨਾਨਕੀਓ, ਕੀ ਸੋਨੂੰ ਲੈ ਗਏ ਚੋਰ…
ਖੋਲ੍ਹੋ-ਖੋਲ੍ਹੋ ਨੀ ਭਰਿੰਡਾਂ ਵਾਲੀ ਕੋਠੜੀ,
ਨਾਨਕਿਆਂ ਨੂੰ ਬੰਦ ਕਰ ਦਿਓ…
ਖੋਲ੍ਹੋ-ਖੋਲ੍ਹੋ ਨੀ ਭਰਿੰਡਾਂ ਵਾਲੀ ਕੋਠੜੀ,
ਨਾਨਕਿਆਂ ਨੂੰ ਬੰਦ ਕਰ ਦਿਓ…
ਲਿਆਈਂ-ਲਿਆਈਂ ਵੇ ਦਖਾਣਾ ਆਰੀ,
ਨਾਨਕੀਆਂ ਦੀ ਪੂਛ ਵੱਢਣੀ…
ਲਿਆਈਂ-ਲਿਆਈਂ ਵੇ ਦਖਾਣਾ ਆਰੀ,
ਨਾਨਕੀਆਂ ਦੀ ਪੂਛ ਵੱਢਣੀ…