ਝਾਵਾਂ—ਝਾਵਾਂ—ਝਾਵਾਂ ਰੇਲ ਚੜ੍ਹਦੇ ਨੂੰ,
ਭੱਜ ਕੇ ਰੁਮਾਲ ਫੜਾਵਾਂ…
ਚੜ੍ਹ ਗਿਆ ਰਾਤ ਦੀ ਗੱਡੀ,
ਕਾਹਨੂੰ ਲੈ ’ਲਈਆਂ ਨੌਕਰ ਨਾਲ ਲਾਵਾਂ…
ਤੇਰੀਆਂ ਉਡੀਕਾਂ ਸੱਜਣਾਂ,
ਤਾਰੇ ਗਿਣ-ਗਿਣ ਰਾਤ ਲੰਘਾਵਾਂ…
ਕੋਇਲਾਂ ਕੂਕਦੀਆਂ,
ਕਿਤੇ ਬੋਲ ਵੇ ਚੰਦਰਿਆ ਕਾਵਾਂ…
ਅੰਮਾਂ ਨੀ ਅੰਮਾਂ ਹਾਏ ਨੀ ਅੰਮਾ,
ਧੀ ਮਧਰੀ ਜਵਾਈ ਤੇਰਾ ਲੰਮਾਂ ਨੀ ਲੰਮਾਂ
ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ,
ਐਵੇਂ ਫਿਰੇ ਤੂੰ ਤੰਬੂ ਕਾਗਜ਼ਾਂ ਦੇ ਤਾਣਦਾ
ਗੱਬਰੂ ਜੱਟਾਂ ਦਾ ਪੁੱਤ ਛੈਲ ਛਬੀਲਾ,
ਗੱਬਰੂ ਜੱਟਾਂ ਦਾ ਪੁੱਤ ਛੈਲ ਛਬੀਲਾ,
ਕੋਲੋਂ ਦੀ ਲੰਗ ਗਿਆ ਚੁੱਪ ਕਰਕੇ,
ਨੀ ਲੈ ਗਿਆ ਕਾਲਜਾ ਰੁੱਗ ਭਰ ਕੇ
ਚਰਖਾ ਮੇਰਾ ਰੰਗ-ਰੰਗੀਲਾ ਵਿਚ ਸੋਨੇ ਦੀਆਂ ਮੇਖਾਂ,
ਚਰਖਾ ਮੇਰਾ ਰੰਗ-ਰੰਗੀਲਾ ਵਿਚ ਸੋਨੇ ਦੀਆਂ ਮੇਖਾਂ,
ਮਾਂ ਮੇਰੀ ਦੀਆਂ ਯਾਦਾਂ ਆਵਣ ਜਦ ਚਰਖੇ ਵੱਲ ਵੇਖਾਂ,
ਮਾਂ ਮੇਰੀ ਨੇ ਚਰਖਾ ਦਿੱਤਾ,
ਪੀੜੀ ਲਿਆ ਦੇ ਤੂੰ,
ਵੇ ਸਾਰੀ ਰਾਤ ਕੱਤਿਆ ਕਰੂੰ,
ਵੇ ਸਾਰੀ ਰਾਤ ਕੱਤਿਆ ਕਰੂੰ ਤੇਰੀ ਰੂੰ,