ਕੱਦ ਸਰੂ ਦੇ ਬੂਟੇ ਵਰਗਾ ਤੁਰਦਾ ਨੀਵੀਆਂ ਪਾ ਕੇ…
ਨੀ ਬੜਾ ਮੋੜਿਆ ਨਈਓ ਮੁੜਦਾ,
ਵੇਖ ਲਿਆ ਸਮਝਾਂ ਕੇ…
ਸਈਓ ਨੀ ਮੈਨੂੰ ਰੱਖਣਾ ਪਿਆ,
ਰੱਖਣਾ ਪਿਆ ਦਬਕਾ ਕੇ…
ਮਾਏ ਨੀ ਮੈਨੂੰ ਜੁੱਤੀ ਬਣਵਾ ਦੇ,
ਹੇਠ ਲਵਾ ਦੇ ਖੁਰੀਆਂ…
ਨੀ ਇਹ ਦਿਨ ਪਹਿਨਣ ਦੇ,
ਸੱਸਾ ਨਨਾਣਾ ਬੁਰੀਆ…
ਮਾਏ ਨੀ ਮੈਨੂੰ ਜੁੱਤੀ ਬਣਵਾ ਦੇ
ਹੇਠ ਲਵਾ ਦੇ ਕੋਕੋ…
ਪੂਰਨ ਵਰਗੇ ਕਤਲ ਕਰਾ ਤੇ
ਮਿਰਜੇ ਵਰਗੇ ਝੋਟੇ…
ਫੋਕੀ ਯਾਰੀ ਝੂਠੇ ਲਾਰੇ
ਆਸ਼ਕ ਹੋ ਗਏ ਖੋਟੇ…
ਮੁੜਜਾ ਵੇ ਮਿੱਤਰਾ
ਵੀਰ ਕਰਨਗੇ ਟੋਟੇ…
ਲੰਬੇ-ਲੰਬੇ ਤੰਦ ਵੇ ਮੈਂ ਤਕਲੇ ਤੇ ਪਾਉਂਦੀ ਆਂ,
ਤੱਕ ਤੱਕ ਰਾਹਵਾਂ,
ਸਾਰਾ ਦਿਨ ਮੈਂ ਲੰਘਾਉਂਦੀ ਆਂ…
ਯਾਦ ਕਰਾ ਤੈਨੂੰ ਹਰ ਗੇੜੇ ਵੇ,
ਤੂੰਬਾ ਵੱਜਦਾ ਜ਼ਾਲਮਾਂ ਵਿੱਚ ਵਿਹੜੇ ਵੇ…
ਪੂਹਲਾ ਪੂਹਲੀ ਕੋਲੋ-ਕੋਲੀ
ਗੰਗਾ ਕੋਲ ਨਥਾਣਾ…
ਚੰਦਭਾਨ ਦੇ ਕੁੱਤੇ ਭੌਂਕਦੇ,
ਲੁੱਟ ਲਿਆ ਦਬੜੀਖਾਨਾ…
ਅਕਲੀਏ ਦੇ ਮੁੰਡੇ ਲੁੱਟੇ,
ਵਿੱਚੇ ਲੁੱਟ ਲਿਆ ਠਾਣਾ…
ਚਿੱਠੀਆਂ ਮੈਂ ਪਾਵਾਂ,
ਪੜ੍ਹ ਮੁੰਡਿਆ ਅਣਜਾਣਾ…