ਤੇਰਾ ਹੋਵੇ ਸੁਰਗਾਂ ਵਿੱਚ ਵਾਸਾ,
ਤੀਆਂ ਨੂੰ ਲਵਾਉਣ ਵਾਲਿਆ…
ਅੱਡੀਆਂ ਚੁੱਕ-ਚੁੱਕ ਵੇਂਹਦੀ ਨੂੰ,
ਸਾਉਣ ਮਹੀਨਾ ਆਇਆ,
ਸੱਸ ਮੇਰੀ ਨੂੰ ਚਾਅ ਚੜ੍ਹਿਆ,
ਮੇਰਾ ਵੀਰ ਲੈਣ ਨੂੰ ਆਇਆ,
ਸੱਸ ਮੇਰੀ ਨੇ ਘਿਉ-ਸ਼ੱਕਰ,
ਚੱਕ ਛੰਨੇ ਵਿੱਚ ਪਾਇਆ,
ਰੋਟੀ ਖਾ ਲੈ ਮੇਰੇ ਵੀਰਨਾ…
ਮੇਰੀ ਸੱਸ ਨੇ ਸਾਗ ਬਣਾਇਆ…
ਸਾਉਣ ਮਹੀਨਾ ਦਿਨ ਤੀਆਂ ਦੇ
ਪਿੱਪਲੀ ਪੀਂਘਾਂ ਪਾਈਆਂ,
ਬਈ ਦੋ ਮੁਟਿਆਰਾਂ ਝੂਟਣ ਆਈਆਂ
ਦੋ ਮੁਟਿਆਰਾਂ ਝੂਟਣ ਆਈਆਂ…
ਪੀਂਘ ਚੜ੍ਹਾਈ ਵੰਗ ਟਕਰਾਈ
ਜੋੜਾ ਟੁੱਟ ਗਿਆ ਵੰਗਾਂ ਦਾ…
ਮੈਂ ਆਸ਼ਕ ਹੋ ਗਈ ਮੈਂ ਆਸ਼ਕ ਹੋ ਗਈ ਵੇ…
ਰਾਂਝਣਾ,
ਹਾਸਾ ਵੇਖ ਤੇਰੇ ਦੰਦਾਂ ਦਾ…
ਕਦੇ ਬੇਰੀਆਂ ਦੇ ਉਹਲੇ
ਭੇਦ ਦਿਲ ਦੇ ਸੀ ਖੋਲੇ,
ਹੁਣ ਪੁੱਛਿਆ ਨਾ ਹਾਲ,
ਕਦੇ ਆ ਕੇ,
ਨੀ ਦਿਸਣੋਂ ਵੀ ਰਹਿਗੀ ਜੱਟੀਏ,
ਕੀਹਣੇ ਲਿੱਪ ਲੀ ਭੜੋਲੇ ਵਿੱਚ ਪਾ ਕੇ…
ਗੋਰਾ ਰੰਗ ਤੇ ਸ਼ਰਬਤੀ ਅੱਖੀਆਂ,
ਹਿਰਨੀ ਵਰਗੀਏ ਨਾਰੇ…
ਚੰਦਨ ਵਾਂਗੂ ਰੂਪ ਮਹਿਕ ਦਾ,
ਹੁਸਨ ਦੀਏ ਸਰਕਾਰੇ…
ਸਾਡੇ ਦਿਲ ਵਿਚ ਨੀ,
ਵਸਦੀ ਤੂੰ ਮੁਟਿਆਰੇ…