ਜਿਹੜੇ ਪੱਤਣੋ ਪਾਣੀ ਅੱਜ ਲੰਘਣਾ,
ਫੇਰ ਨਾ ਲੰਘਣਾ ਭਲਕੇ…
ਬੇੜੀ ਦਾ ਪੂਰ,
ਤ੍ਰਿੰਜਣ ਦੀਆਂ ਕੁੜੀਆਂ…
ਫੇਰ ਨਾ ਬੈਠਣ ਰਲਕੇ,
ਨੱਚ ਕੇ ਵਿਖਾ ਮੇਲਣੇ,
ਜਾਈ ਨਾ ਗਿੱਧੇ ਚੋਂ ਟਲਕੇ…
ਰਾਤ ਹਨੇਰੀ ਸਾਂ-ਸਾਂ ਕਰਦੀ,
ਸੋਹਣੀ ਕਦੇ ਨਾ ਡਰਦੀ,
ਚੁੱਕਿਆ ਘੜਾ,
ਉਹਨੇ ਧਰ ਲਿਆ ਢਾਕ ‘ਤੇ…
ਜਾਵੇ ਝਨਾਂ ਵਿਚ ਤਰਦੀ,
ਡੋਬੀ ਤੈਂ ਨਣਦੇ ਘੜਾ ਵਟਾ ਕੇ ਧਰਗੀ…
ਡਾਕੇ— ਡਾਕੇ—ਡਾਕੇ
ਜਾਂਦੇ ਜੱਟ ਮੇਲੇ ਨੂੰ,
ਤੇਲ ਸੰਮਾਂ ਦੀ ਡਾਗ ਤੇ ਲਾ ਕੇ…
ਤੈਨੂੰ ਪੱਟ ਲੈਣਗੇ,
ਫਿਰਦੇ ਹੱਥਾਂ ਨੂੰ ਥੁੱਕ ਲਾ..
ਨਾ ਜਾਈਂ, ਨਾ ਜਾਈਂ ਮੇਲੇ ਨੂੰ,
ਕੋਈ ਲੈ ਜੂ ਜੇਬ ‘ਚ ਪਾ ਕੇ…
ਡਾਕੇ— ਡਾਕੇ—ਡਾਕੇ
ਜਾਂਦੀ ਜੱਟੀ ਮੇਲੇ ਨੂੰ ਤੁਰਦੀ ਨਾਗਵਲ ਖਾ ਕੇ…
ਗੁੱਟ ਤੇ ਪਵਾਉਣੀ ਮੋਰਨੀ,
ਮੈਂ ਮੇਲੇ ਵਿੱਚ ਜਾ ਕੇ…
ਕਰਦੂੰ ਗਜ ਵਰਗੇ,
ਕੋਈ ਦੇਖੇ ਤਾਂ ਜੱਟੀ ਨੂੰ ਹੱਥ ਲਾ ਕੇ…
ਡਾਕੇ— ਡਾਕੇ—ਡਾਕੇ
ਜਾਂਦੇ ਜੱਟ ਮੇਲੇ ਨੂੰ,
ਤੇਲ ਸੰਮਾਂ ਦੀ ਡਾਗ ਤੇ ਲਾ ਕੇ…
ਤੈਨੂੰ ਪੱਟ ਲੈਣਗੇ,
ਫਿਰਦੇ ਹੱਥਾਂ ਨੂੰ ਥੁੱਕ ਲਾ…