ਡਾਕੇ— ਡਾਕੇ—ਡਾਕੇ
ਜਾਂਦੀ ਜੱਟੀ ਮੇਲੇ ਨੂੰ,
ਤੁਰਦੀ ਨਾਗਵਲ ਖਾ ਕੇ…
ਗੁੱਟ ਤੇ ਪਵਾਉਣੀ ਮੋਰਨੀ,
ਵਿੱਚ ਮੇਲੇ ਦੇ ਜਾ ਕੇ…
ਆ ਵੇ ਡਾਕਟਰਾ, ਬਹਿ ਵੇ ਡਾਕਟਰਾ,
ਕਿੱਥੇ ਨੇ ਤੇਰੇ ਘਰ ਵੇ…
ਭੂਆ ਕੁੜੀ ਦੇ ਲਾਉਣਾ ਟੀਕਾ,
ਮੈਨੂੰ ਲੱਗਦਾ ਡਰ ਵੇ…
ਤੇਰੀ ਸੂਈ ਪੁਰਾਣੀ, ਸੂਈ ਪੁਰਾਣੀ…
ਨਵੀਂ ਲਿਆਇਆ ਕਰ ਵੇ…
ਆ ਵੇ ਡਾਕਟਰਾ,
ਬਹਿ ਵੇ ਡਾਕਟਰਾ,
ਕਿੱਥੇ ਨੇ ਤੇਰੇ ਘਰ ਵੇ…
ਮਾਸੀ ਦੇ ਲਾਉਣਾ ਟੀਕਾ,
ਮੈਨੂੰ ਲਗਦਾ ਡਰ ਵੇ…
ਤੇਰੀ ਸੂਈ ਪੁਰਾਣੀ, ਸੂਈ ਪੁਰਾਣੀ…
ਨਵੀਂ ਲਿਆਇਆ ਕਰ ਵੇ…
ਆ ਵੇ ਡਾਕਟਰਾ,
ਬਹਿ ਵੇ ਡਾਕਟਰਾ,
ਕਿੱਥੇ ਨੇ ਤੇਰੇ ਘਰ ਵੇ…
ਮਾਮੀ ਦੇ ਲਾਉਣਾ ਟੀਕਾ,
ਮੈਨੂੰ ਲਗਦਾ ਡਰ ਵੇ…
ਤੇਰੀ ਸੂਈ ਪੁਰਾਣੀ,
ਸੂਈ ਪੁਰਾਣੀ…
ਨਵੀਂ ਲਿਆਇਆ ਕਰ ਵੇ…
ਆ ਵੇ ਡਾਕਟਰਾ, ਬਹਿ ਵੇ ਡਾਕਟਰਾ,
ਕਿੱਥੇ ਨੇ ਤੇਰੇ ਘਰ ਵੇ…
ਸੱਸ ਮੇਰੀ ਦੇ ਲਾਉਣਾ ਟੀਕਾ,
ਮੈਨੂੰ ਲਗਦਾ ਡਰ ਵੇ…
ਤੇਰੀ ਸੂਈ ਪੁਰਾਣੀ,
ਸੂਈ ਪੁਰਾਣੀ…
ਨਵੀਂ ਲਿਆਇਆ ਕਰ ਵੇ…