ਜਿੱਥੇ ਹੁੰਦੀ ਹੈ ਲੜਾਈ,
ਯਾਦ ਰੱਖੇ ਉਹੀ ਰਾਸਤੇ,
ਝੂਟਾ ਦੇ ਜਾ ਵੇ ਨਵਾਬੀ ਪੱਗ ਵਾਲਿਆ,
ਮੈਂ ਪੀਂਘ ਪਾਈ ਤੇਰੇ ਆਸਰੇ,
ਕੱਦ ਸਰੂ ਦੇ ਬੂਟੇ ਵਰਗਾ ਤੁਰਦਾ ਨੀਵੀਆਂ ਪਾ ਕੇ…
ਨੀ ਬੜਾ ਮੋੜਿਆ ਨਈਓ ਮੁੜਦਾ,
ਵੇਖ ਲਿਆ ਸਮਝਾਂ ਕੇ…
ਸਈਓ ਨੀ ਮੈਨੂੰ ਰੱਖਣਾ ਪਿਆ,
ਰੱਖਣਾ ਪਿਆ,ਮਨ ਸਮਝਾਕੇ…
ਕੱਦ ਸਰੂ ਦੇ ਬੂਟੇ ਵਰਗਾ ਤੁਰਦਾ ਨੀਵੀਆਂ ਪਾ ਕੇ…
ਨੀ ਬੜਾ ਮੋੜਿਆ ਨਈਓ ਮੁੜਦਾ,
ਵੇਖ ਲਿਆ ਸਮਝਾਂ ਕੇ…
ਸਈਓ ਨੀ ਮੈਨੂੰ ਰੱਖਣਾ ਪਿਆ,
ਮੁੰਡਾ ਗਲ ਦਾ ਤਵੀਤ ਬਣਾ ਕੇ…
ਉੱਚਾ ਬੁਰਜ ਬਰੋਬਰ ਮੋਰੀ…
ਦੀਵਾ ਕਿਸ ਵਿੱਚ ਧਰੀਏ,
ਚਾਰੇ ਨੈਣ ਕਟਾ ਵੱਡ ਹੋ ਗਏ…
ਹਾਮੀ ਕੀਹਦੀ ਭਰੀਏ,
ਵੇ ਨਾਰ ਬੇਗਾਨੀ ਦੀ ਬਾਂਹ ਨਾ ਮੂਰਖਾ ਫੜੀਏ…
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਨੋਟ,
ਨੀ ਹੁਣ ਸਾਡੀ ਤਾਂ ਨਿਭਣੀ,
ਵਿਚੋਂ ਨਿੱਕਲ ਗਿਆ ਖੋਟ…