ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਤਾਲਾ,
ਵੇ ਤੇਰੀ ਮੇਰੀ ਨਿੱਭ ਜਾਊਗੀ…
ਤੂੰ ਪੱਚੀਆਂ ਮੁਰੱਬਿਆ ਵਾਲਾ…
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਤਾਲਾ,
ਨੀ ਤੇਰੀ ਮੇਰੀ ਨਹੀ ਨਿਭਣੀ,
ਤੂੰ ਗੋਰੀ ਮੈ ਕਾਲਾ…
ਬੇਰੀਏ ਨੀ ਤੈਨੂੰ ਬੇਰ ਲਗਣਗੇ,
ਕਿੱਕਰੇ ਨੀ ਤੈਨੂੰ ਤੁੱਕੇ,
ਰਾਂਝਾ ਦੂਰ ਖੜਾ ਦੂਰ ਖੜਾ…
ਦੂਰ ਖੜਾ ਦੁੱਖ ਪੁੱਛੇ
ਨੀ ਰਾਂਝਾ ਦੂਰ ਖੜਾ…
ਵੀਰਵਾਰ ਦੀ ਕੀਤੀ ਥੇਈ,
ਵਧੀਆ ਖੀਰ ਬਣਾਈ…
ਜਦ ਤੂੰ ਦਿਓਰਾ ਚੇਤੇ ਆਇਆ,
ਚੱਕ ਕੋਲੇ ਦੇ ਵਿਚ ਪਾਈ,
ਵੇ ਗਲੀ ਗਲੀ ਵਿਚ ਫਿਰਾਂ ਭਾਲਦੀ…
ਤੂੰ ਨਾ ਸ਼ਕਲ ਦਿਖਾਈ,
ਰੋਟੀ ਖਾ ਦਿਓਰਾ ਮਿੰਨਤਾਂ ਕਰੇ ਭਰਜਾਈ…
ਮੈਂ ਤਾਂ ਘਰ ਤੋਂ ਸਾਗ ਲੈਣ ਦਾ,
ਲਾ ਕੇ ਆਈ ਬਹਾਨਾ…
ਜਾਣ ਵੀ ਦੇ, ਕਿਉ ਵੀਣੀ ਫੜ ਕੇ…
ਖੜ੍ਹ ਗਿਆ ਛੈਲ ਜੁਆਨਾ,
ਕੱਚੀਆ ਕੈਲਾ ਦਾ ਕੌਣ ਭਰੂ ਹਰਜਾਨਾ…