ਤੇਰੀ ਅੱਖ ਤੇ ਭਰਿੰਡ ਲੜ੍ਹ ਜਾਵੇ,
ਤੀਆਂ ਵੇ ਹਟਾਉਣ ਵਾਲਿਆ…
ਬੋਲੀਆਂ ਪਾ-ਪਾ ਲਾ ਤੇ ਢੇਰ,
ਤੀਆਂ ਤੀਜ ਦੀਆਂ ਵਰੇ ਦਿਨਾਂ ਨੂੰ ਫੇਰ…
ਘੋੜਾ ਆਰ ਕੋਈ ਨਾ…
ਘੋੜਾ ਪਾਰ ਕੋਈ ਨਾ…
ਜੀਹਦੀ ਸੱਸ ਮਰ ਜਾਵੇ,
ਉਹਦਾ ਹਾਲ ਕੋਈ ਨਾ…
ਮੌਜਾਂ ਮਾਣੀਆਂ ਨੀ ਮਾਏ ਘਰ ਤੇਰੇ,
ਸੌਹਰੇ ਚੇਤੇ ਆਉਣਗੀਆਂ…
ਸਾਉਣ ਮਹੀਨਾ ਦਿਨ ਗਿੱਧੇ ਦੇ,
ਤੀਆਂ ਲਾਵਾ ਕਿ ਨਾ…
ਵੇ ਤੂੰ ਸਾਧ ਹੋ ਗਿਆ,
ਤੇਰੇ ਆਵਾ ਕਿ ਨਾ…