Punjabi boliyan
ਬਾਰੀ-ਬਾਰੀ ਬਰਸੀ ਖੱਟਣ ਗਈ ਸੀ,
ਬਾਰੀ-ਬਾਰੀ ਬਰਸੀ ਖੱਟਣ ਗਈ ਸੀ,
ਖੱਟ ਕੇ ਲਿਆਂਦਾ ਫੀਤਾ…
ਮਾਮਾ ਨਿੱਕਾ ਜਿਹਾ,
ਮਾਮੀ ਨੇ ਖਿੱਚ ਕੇ ਬਰਾਬਰ ਕੀਤਾ…
ਮਾਮਾ ਨਿੱਕਾ ਜਿਹਾ,
ਮਾਮੀ ਨੇ ਖਿੱਚ ਕੇ ਬਰਾਬਰ ਕੀਤਾ…
ਰੇਲਾਂ ਵਾਲਿਓ ਰੇਲਾਂ ਵਿੱਚ ਤੂੜੀ ਐ…
ਕੇ ਹੁਣ ਦੀਆਂ ਕੁੜੀਆਂ ਦੀ,
ਭਾਰੀ ਮਗ਼ਰੂਰੀ ਐ…
ਕੇ ਹੁਣ ਦੀਆਂ ਕੁੜੀਆਂ ਦੀ,
ਭਾਰੀ ਮਗ਼ਰੂਰੀ ਐ…
ਰੇਲਾਂ ਵਾਲਿਓ ਰੇਲਾਂ ਵਿੱਚ ਟੋਕਰੀਆਂ…
ਵੇ ਰੋਟੀ ਖਾ ਮੁੰਡਿਆ,
ਤੇਰੀ ਮਾਂ ਨੇ ਚੋਪੜੀਆਂ…
ਵੇ ਰੋਟੀ ਖਾ ਮੁੰਡਿਆ,
ਤੇਰੀ ਮਾਂ ਨੇ ਚੋਪੜੀਆਂ…
ਰੇਲਾਂ ਵਾਲਿਓ ਰੇਲਾਂ ਵਿੱਚ ਪਾਣੀ ਐ…
ਕੇ ਖੋਲ੍ਹੋ ਬਾਰੀਆਂ ਵਿੱਚ ਮੇਰਾ ਹਾਣੀ ਐ…
ਕੇ ਖੋਲ੍ਹੋ ਬਾਰੀਆਂ ਵਿੱਚ ਮੇਰਾ ਹਾਣੀ ਐ…
ਕੇ ਖੋਲ੍ਹੋ ਬਾਰੀਆਂ ਵਿੱਚ ਮੇਰਾ ਹਾਣੀ ਐ…
ਜੱਟਾਂ ਦੇ ਪੁੱਤ ਜਾਣ ਬਾਹਰ ਨੂੰ,
ਗਹਿਣੇ ਰੱਖਣ ਜਮੀਨਾਂ…
ਦੋ-ਦੋ ਸ਼ਿਫ਼ਟਾਂ ਕੰਮ ਨੇ ਕਰਦੇ,
ਬਣ ਕੇ ਆਪ ਮਸ਼ੀਨਾਂ…
ਥੱਕੇ ਹੋ ਕੇ ਵਿਆਹ ਕਰਵਾਉਂਦੇ,
ਲੱਭ ਕੇ ਨਾਰ ਹਸੀਨਾਂ…
ਦੇਸੀ ਕੁੜੀਆਂ ਦੇ,
ਫੇਰ ਪਵਾਉਂਦੇ ਜੀਨਾਂ…
ਦੇਸੀ ਕੁੜੀਆਂ ਦੇ,
ਫੇਰ ਪਵਾਉਂਦੇ ਜੀਨਾਂ…
ਗਿੱਧਾ ਗਿੱਧਾ ਕਰੇ ਮੇਲਣੇ,
ਗਿੱਧਾ ਗਿੱਧਾ ਕਰੇ ਮੇਲਣੇ,
ਗਿੱਧਾ ਪਊ ਬਥੇਰਾ,
ਨਜ਼ਰ ਮਾਰ ਕੇ ਵੇਖ ਮੇਲਣੇ,
ਭਰਿਆ ਪਿਆ ਬਨੇਰਾ,
ਸਾਰੇ ਪਿੰਡ ਦੇ ਲੋਕੀਂ ਆ ਗਏ,
ਕੀ ਬੁੱਢਾ ਕੀ ਠੇਰਾ…
ਮੇਲਣੇ ਨੱਚ ਲੈ ਨੀ,
ਦੇ ਲੈ ਸ਼ੌਕ ਦਾ ਗੇੜਾ…
ਮੇਲਣੇ ਨੱਚ ਲੈ ਨੀ,
ਦੇ ਲੈ ਸ਼ੌਕ ਦਾ ਗੇੜਾ…
ਏਧਰ ਕਣਕਾਂ,
ਓਧਰ ਕਣਕਾਂ,
ਵਿੱਚ ਕਣਕਾਂ ਦੇ ਗੰਨੇ…
ਵੇ ਮੈਂ ਨੱਚਾਂ ਹਾਣੀਆਂ,
ਖੇਤਾਂ ਦੇ ਬੰਨੇ-ਬੰਨੇ…
ਵੇ ਮੈਂ ਨੱਚਾਂ ਹਾਣੀਆਂ,
ਖੇਤਾਂ ਦੇ ਬੰਨੇ-ਬੰਨੇ…
ਬੇਰੀਏ ਨੀ ਤੈਨੂੰ ਬੇਰ ਲੱਗਣਗੇ,
ਟੀਸੀ ਲੱਗਣ ਗੜੌਂਦੇ…
ਬੇਰੀਏ ਨੀ ਤੈਨੂੰ ਬੇਰ ਲੱਗਣਗੇ,
ਟੀਸੀ ਲੱਗਣ ਗੜੌਂਦੇ…
ਦੋ ਛੜੇ ਵਿਖਾਵਾਂ ਵੇ,
ਰਾਂਝਣਾ ਹਉਂਕਾ ਲੈਕੇ ਸੌਂਦੇ…
ਦੋ ਛੜੇ ਵਿਖਾਵਾਂ ਵੇ,
ਰਾਂਝਣਾ ਹਉਂਕਾ ਲੈਕੇ ਸੌਂਦੇ…
ਬੇਰੀਏ ਨੀ ਤੈਨੂੰ ਬੇਰ ਲੱਗਣਗੇ,
ਟੀਸੀ ਲੱਗਣ ਗੜੌਂਦੇ…
ਬੇਰੀਏ ਨੀ ਤੈਨੂੰ ਬੇਰ ਲੱਗਣਗੇ,
ਟੀਸੀ ਲੱਗਣ ਗੜੌਂਦੇ…
ਦੋ ਛੜੇ ਵਿਖਾਵਾਂ ਵੇ,
ਰਾਂਝਣਾ ਇੱਲ੍ਹਾਂ ਵਾੰਗੂ ਭਾਉਂਦੇ…
ਦੋ ਛੜੇ ਵਿਖਾਵਾਂ ਵੇ,
ਰਾਂਝਣਾ ਇੱਲ੍ਹਾਂ ਵਾੰਗੂ ਭਾਉਂਦੇ…
ਮਾਪਿਆਂ ਦੇ ਘਰ ਪਲੀ ਲਾਡਲੀ,
ਮਾਪਿਆਂ ਦੇ ਘਰ ਪਲੀ ਲਾਡਲੀ,
ਖਾਵਾਂ ਦੁੱਧ ਮਲਾਈਆਂ…
ਬਈ ਤੁਰਦੀ ਦਾ ਲੱਕ ਝੂਟੇ ਖਾਵੇ,
ਤੁਰਦੀ ਦਾ ਲੱਕ ਝੂਟੇ ਖਾਵੇ,
ਪੈਰੀਂ ਝਾਂਜਰਾਂ ਪਾਈਆਂ…
ਗਿੱਧੇ ਵਿੱਚ ਨੱਚਦੀ ਦਾ,
ਦੇਵੇ ਰੂਪ ਦੁਹਾਈਆਂ…
ਗਿੱਧੇ ਵਿੱਚ ਨੱਚਦੀ ਦਾ,
ਦੇਵੇ ਰੂਪ ਦੁਹਾਈਆਂ…