ਸਾਉਣ ਵੀਰ ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ,
ਪੱਛੋ ਵੱਲੋਂ ਆ ਗਈ ਨੇਰੀ,
ਬੱਦਲ ਸਾਉਣ ਦਾ ਗੜ੍ਹਕੇ,
ਭਿੱਜ ਗਈਆਂ ਨਨਾਨੇ ਪੂਣੀਆਂ…
ਨਾਲੇ ਬਾਹਰੇ ਭਿੱਜ ਗਏ ਚਰਖੇ…
ਪੱਛੋ ਦੀਆਂ ਪੈਣ ਕਣੀਆਂ,
ਮੇਰਾ ਭਿੱਜ ਗਿਆ ਵਰੀ ਦਾ ਲਹਿੰਗਾ,
ਗੜ੍ਹ-ਗੜ੍ਹ ਕਰਦੇ ਬੱਦਲ ਵਰਦੇ,
ਰੁੜ ਗਿਆ ਛੜੇ ਦਾ ਕੋਠਾ,
ਪਾਣੀ ਪਾਣੀ ਹੋ ਗਿਆ ਸਾਰੇ…
ਡਿੱਗ ਪਈ ਖਾ ਕੇ ਗੋਤਾ,
ਅੱਖੀਆਂ ਮਾਰ ਗਿਆ…
ਜੈਲਦਾਰ ਦਾ ਪੋਤਾ,
ਵੀਰਨ ਧਰਮੀ ਨੇ,
ਸਨੇ ਬਲਦ ਗੱਡਾ ਪੁੰਨ ਕੀਤਾ,