ਘਟਾਂ ਕਾਲੀਆਂ,
ਬਨੇਰੇ ਉੱਤੇ ਛਾਈਆਂ…
ਵੀਰਾ ਕੁਝ ਪੁੰਨ ਕਰਦੇ,
ਸਾਉਣ ਮਹੀਨੇ ਵਰ੍ਹੇ ਮੇਘਲਾ,
ਵਗੇ ਪੁਰੇ ਦੀ ਵਾਅ,
ਨੀ ਡੰਗ ਤੀ ਆਸ਼ਿਕ਼ ਨੇ,
ਫਿਰ ਸੱਪ ਦਾ ਬਹਾਨਾ ਲਾ,
ਜੇ ਮਾਮੀ ਤੂੰ ਨੱਚਣ ਜਾਣ ਦੀ,
ਦੇ ਦੇ ਗਿੱਧੇ ਵਿਚ ਗੇੜਾ…
ਬਈ ਰੂਪ ਤੇਰੇ ਦੀ ਗਿਠ-ਗਿਠ ਲਾਲੀ,
ਤੇਥੋ ਸੋਹਣਾ ਕਿਹੜਾ…
ਨੀ ਦੀਵਾ ਕੀ ਕਰਨਾ,
ਚਾਨਣ ਹੋ ਜੂ ਤੇਰਾ…
ਸੁਣ ਨੀ ਕੁੜੀਏ,
ਨੱਚਣ ਵਾਲੀਏ…
ਤੇਰਾ ਪੁੰਨਿਆ ਤੋਂ ਰੂਪ ਸਵਾਇਆ,
ਵਿਚ ਕੁੜੀਆਂ ਦੇ ਪੈਲਾਂ ਪਾਵੇਂ…
ਤੈਨੂੰ ਨੱਚਣਾ ਕੀਹਨੇ ਸਿਖਾਇਆ,
ਖੁੱਲ ਕੇ ਨੱਚ ਲੈ ਨੀ,
ਗਿੱਧਾ ਬਸੰਤੀ ਆਇਆ…
ਛੜੇ ਤਾਂ ਕਰਦੇ ਮਨ ਪ੍ਰਚਾਵਾ,
ਤੇਰਾ ਦਿਲ ਕਿਉ ਧੜਕੇ,
ਨੀ ਮੇਲਾ ਛੜਿਆ ਦਾ,
ਦੇਖ ਚੁਬਾਰੇ ਚੜ੍ਹਕੇ…