ਸ਼ੌਂਕ ਨਾਲ ਗਿੱਧੇ ਵਿੱਚ ਆਵਾਂ,
ਬੋਲੀ ਪਾਵਾਂ ਸ਼ਗਨ ਮਨਾਵਾ,
ਸਾਉਣ ਦਿਆ ਵੇ ਬੱਦਲਾ,
ਮੈ ਤੇਰੇ ਜਸ ਗਾਵਾਂ,
ਸਾਉਣ ਮਹੀਨਾ,
ਦਿਨ ਗਿੱਧੇ ਦੇ,
ਰਲ ਮਿਲ ਤੀਆਂ ਲਾਈਆਂ,
ਨੱਚ ਲੈ ਤੇਜ਼ ਕੁੜੇ,
ਉੱਡਨ ਭੰਭੀਰੀਆਂ ਆਈਆਂ,
ਸਾਉਣ ਮਹੀਨਾ, ਦਿਨ ਗਿੱਧੇ ਦੇ,
ਰਲ ਮਿਲ ਪੀਂਘਾਂ ਪਈਆਂ,
ਝੂਟ ਲੈ ਸ਼ਾਮ ਕੁੜੇ,
ਸਾਉਣ ਘਟਾ ਚੜ ਆਈਆਂ,
ਮੇਰੇ ਕਾਂਟੇ ਦੀ ਲੰਮੀ-ਲੰਮੀ ਡੋਰ,
ਕਾਂਟੇ ਨੂੰ ਖਿੱਚ ਪੈਂਦੀ ਆ…
ਲਾੜੇ ਦੀ ਅੰਮਾਂ ਨੂੰ ਲੈ ਗਏ ਚੋਰ,
ਲੁਧਿਆਣੇ ਦੱਸ ਪੈਂਦੀ ਆ…
ਤੂੰ ਪੜ੍ਹਦਾ ਤਾਂ ਸੁਣਿਆ ਸੀ,
ਬਣਿਆ ਨਾ ਠਾਣੇਦਾਰ…
ਲਾੜਿਆ,
ਬਣਿਆ ਨਾ ਠਾਣੇਦਾਰ…
ਵੇ ਮਾਸਟਰਾਂ ਦੇ ਡੰਡੇ ਖਾਧੇ,
ਅੱਖਰ ਨਾ ਸਿੱਖਿਆ ਚਾਰ…
ਵੇ ਲਾੜਿਆ,
ਅੱਖਰ ਨਾ ਸਿੱਖਿਆ ਚਾਰ…