ਲਾੜਾ ਓਸ ਦੇਸੋਂ ਆਇਆ,
ਜਿੱਥੇ ਅੱਕ ਵੀ ਨਾ…
ਲਾੜੇ ਦਾ ਕੋਠੇ ਜਿੱਡਾ ਮੂੰਹ,
ਮੂੰਹ ’ਤੇ ਨੱਕ ਵੀ ਨਾ…
ਲਾੜਾ ਓਸ ਦੇਸੋਂ ਆਇਆ,
ਜਿੱਥੇ ਝਾੜੀ ਵੀ ਨਾ…
ਲਾੜੇ ਦਾ ਕੋਠੇ ਜਿੱਡਾ ਮੂੰਹ,
ਮੂੰਹ ’ਤੇ ਦਾੜ੍ਹੀ ਵੀ ਨਾ…
ਜਿੱਥੇ ਹੁੰਦੀ ਹੈ ਲੜਾਈ,
ਤੱਕਦਾ ਮੈਂ ਉਹੀ ਰਾਸਤੇ,
ਸਾਉਣ ਦੇ ਮਹੀਨੇ ਛੁੱਟੀ ਲੈ ਕੇ ਆਇਆ,
ਨੀ ਮੈਂ ਤੇਰੇ ਵਾਸਤੇ,
ਸੱਸ ਮੇਰੀ ਨੇ ਪੂੜੇ ਪਕਾਏ,
ਮੈਨੂੰ ਕਹਿੰਦੀ ਖਾ ਕੁੜੇ…
ਰਾਂਝਾਂ ਮੇਰਾ ਗਿਆ ਨੌਕਰੀ,
ਤੱਕਦੀ ਓਹਦੀ ਰਾਹ ਕੁੜੇ…
ਸਾਉਣ ਮਹੀਨੇ ਆਇਆ ਰਾਂਝਾ,
ਮੈਨੂੰ ਚੜ੍ਹ ਗਿਆ ਚਾਅ ਕੁੜੇ…
ਬਾਡਰ ਉੱਤੇ ਬੈਠਿਆ ਵੇ,
ਪੱਗ ਤੇਰੇ ਬੜੀ ਜੱਚਦੀ,
ਜੱਟੀ ਗੋਲ-ਮੋਲ,
ਜੱਟੀ ਗੋਲ-ਮੋਲ ਤੀਆਂ ਵਿੱਚ ਫਿਰੇ ਨੱਚਦੀ,