ਅੰਗ-ਅੰਗ ‘ਚ ਜੋਬਨ ਡੁੱਲ੍ਹਦਾ,
ਕਿਹੜਾ ਦਰਜੀ ਨਾਪੂ…
ਮੈਂ ਕੁੜਤੀ ਲੈਣੀ ਆਉਣ-ਜਾਣ ਨੂੰ,
ਭਾਵੇਂ ਵਿਕ ਜੇ ਮੁੰਡੇ ਦਾ ਬਾਪੂ…
ਆਉਣ ਜਾਣ ਨੂੰ ਨੌਂ ਦਰਵਾਜੇ,
ਖਿਸਕ ਜਾਣ ਨੂੰ ਮੋਰੀ…
ਕੱਢ ਕਾਲਜਾ ਤੈਨੂੰ ਦਿੱਤਾ,
ਮਾਂ ਬਾਪ ਤੋਂ ਚੋਰੀ…
ਲੈ ਜਾ ਹਾਣ ਦਿਆ,
ਨਾ ਡਾਕਾ ਨਾ ਚੋਰੀ…
ਅੱਡੀ ਤਾਂ ਮੇਰੀ ਕੌਲ ਕੱਚ ਦੀ,
ਅੰਗੂਠੇ ਤੇ ਸਿਰਨਾਮਾ…
ਬਈ ਲਿਖ-ਲਿਖ ਚਿੱਠੀਆਂ ਡਾਕ ਚ ਪਾਵਾਂ,
ਧੁਰ ਦੇ ਪਤੇ ਮੰਗਾਂਵਾਂ…
ਮੁੰਡਿਆ ਨਾਂ ਦੱਸ ਜਾ,
ਜੋੜ ਬੋਲੀਆਂ ਪਾਂਵਾਂ…
ਸਾਉਣ ਮਹੀਨੇ ਵਰ੍ਹੇ ਮੇਘਲਾ,
ਵਗੇ ਪੁਰੇ ਦੀ ਵਾਅ,
ਵੇ ਖਾ ਲਈ ਨਾਗਾਂ ਨੇ,
ਜੋਗੀ ਬੀਨ ਵਜਾ,
ਸਾਉਣ ਦੇ ਮਹੀਨੇ,
ਜੀ ਨਾ ਕਰਦਾ ਲਾਚਾ ਪਾਉਣ ਨੂੰ,
ਮੁੰਡਾ ਫਿਰੇ ਨੀ,
ਕਾਲਾ ਸੂਫ਼ ਦਾ ਸਮਾਉਣ ਨੂੰ,