ਮਾਮੀ ਓਸ ਦੇਸੋਂ ਆਈ,
ਜਿੱਥੇ ਅੱਕ ਵੀ ਨਾ…
ਮਾਮੀ ਦਾ ਕੋਠੇ ਜਿੱਡਾ ਮੂੰਹ,
ਮੂੰਹ ’ਤੇ ਨੱਕ ਵੀ ਨਾ…
ਮਾਮਾ ਓਸ ਦੇਸੋਂ ਆਇਆ,
ਜਿੱਥੇ ਅੱਕ ਵੀ ਨਾ…
ਮਾਮੇ ਦਾ ਕੋਠੇ ਜਿੱਡਾ ਮੂੰਹ,
ਮੂੰਹ ’ਤੇ ਨੱਕ ਵੀ ਨਾ…
ਸਾਰੀਆਂ ਤੇ ਮੇਲਣਾਂ, ਸੋਹਣੀਆਂ ਸੁਨੱਖੀਆਂ…
ਮਾਸੀ ਕੁੜੀਓ ਟੀਰੀ…
ਪੈਸੇ ਦੀ ਇਕ ਵਿਕਦੀ,
ਲੈ ਲਓ ਲਾਲ ਭੰਬੀਰੀ…
ਛੱਜ ਉਹਲੇ ਛਾਨਣੀ,
ਪਰਾਂਤ ਉਹਲੇ ਤਵਾ ਓਏ…
ਨਾਨਕਿਆਂ ਦਾ ਮੇਲ ਆਇਆ,
ਭੇਡਾਂ ਦਾ ਰਵਾ ਓਏ…
ਛੱਜ ਉਹਲੇ ਛਾਨਣੀ,
ਪਰਾਂਤ ਉਹਲੇ ਤਵਾ ਓਏ…
ਨਾਨਕਿਆਂ ਦਾ ਮੇਲ ਆਇਆ,
ਸੂਰੀਆਂ ਦਾ ਰਵਾ ਓਏ…