ਉੱਚੇ ਟਿੱਬੇ ਮੈਂ ਤਾਣਾ ਤਣਦੀ,
ਉੱਤੋਂ ਦੀ ਲੰਘ ਗਈ ਵੱਛੀ,
ਨਣਾਨੇ ਮੋਰਨੀਏ…
ਘਰ ਜਾ ਕੇ ਨਾ ਦੱਸੀਂ…
ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ,
ਮੁੰਦਰਾਂ ਦੇ ਵਿੱਚ ਤੇਰਾ ਮੂੰਹ ਦਿਸਦਾ…
ਵੇ ਮੈਂ ਜਿਹੜੇ ਪਾਸੇ ਦੇਖਾਂ,
ਮੈਨੂੰ ਤੂੰ ਦਿਸਦਾ…
ਬਿਜਲੀ ਦੇ ਵਾਂਗ ਨੱਚਦੀ ਫਿਰਦੀ,
ਧਰਤੀ ਪੈਰ ਨਾ ਲਾਵੇ…
ਬੁੱਲ੍ਹੀਆਂ ਦੇ ਕੋਲ ਹਾਸੇ ਨਿੱਕਲਣ,
ਚੁੰਨੀ ਰਾਸ ਨਾ ਆਵੇ…
ਨੀ ਅੱਖ ਨਾਲ ਗੱਲ ਕਰਦੀ,
ਉੰਗਲੀ ਨਾਲ ਸਮਝਾਵੇ…
ਇੱਕ ਤਾਂ ਨਣਦੇ ਤੂੰ ਐਂ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ…
ਨੀ ਜਦ ਹੱਸਦਾ ਨਣਦੇ,
ਹੱਸਦਾ ਦੰਦਾਂ ਦਾ ਬੀੜ…
ਆ ਗਿਆ ਨੀ ਬਾਬਾ,
ਨਹੀਂਓ ਮਾਰਦਾ ਖੰਗੂਰਾ…
ਨਿੱਤ ਦਾ ਕੰਮ,
ਮੁਕਾਉਣਾ ਕੁੜੀਓ…
ਨੀ ਇਹਦੇ ਗਲ ਵਿੱਚ ਟੱਲ ਅੱਜ,
ਪਾਉਣਾ ਕੁੜੀਓ…