ਸੌਹਰੇ ਮੇਰੇ ਨੇ ਕੇਲੇ ਲਿਆਂਦੇ,
ਸੱਸ ਮੇਰੀ ਨੇ ਵੰਡੇ…
ਨੀ ਮੇਰੀ ਵਾਰੀ ਆਏਂ ਲਿਫ਼ਾਫ਼ਾ ਟੰਗੇ…
ਨੀ ਮੇਰੀ ਵਾਰੀ ਆਏਂ ਲਿਫ਼ਾਫ਼ਾ ਟੰਗੇ…
ਸੌਹਰਿਆਂ ਮੇਰਿਆਂ ਨੇ ਅੱਡ ਕਰ ਦਿੱਤਾ,
ਦੇ ਕੇ ਸੇਰ ਕੁ ਆਟਾ…
ਵੇ ਨਿੱਤ ਕੌਣ ਲੜੇ,
ਕੌਣ ਪਟਾਵੇ ਝਾਟਾ…
ਸੱਸ ਮੇਰੀ ਦੇ ਮਾਤਾ ਨਿੱਕਲੀ,
ਨਿੱਕਲੀ ਮਾੜ੍ਹੀ-ਮਾੜ੍ਹੀ…
ਸੌਹਰਾ ਮੇਰਾ ਪੂਜਣ ਲੱਗਿਆ,
ਲੈਕੇ ਲਾਲ ਫੁਲਕਾਰੀ…
ਜੋਤ ਜਗਾਂਉਦੇ ਨੇ,
ਦਾੜ੍ਹੀ ਫੂਕ ਲਈ ਸਾਰੀ…
ਸੱਸੇ ਨੀ ਸਮਝਾ ਲੈ ਪੁੱਤ ਨੂੰ,
ਘਰ ਨੀ ਬਿਗਾਨੇ ਜਾਂਦਾ…
ਨੀ ਘਰ ਦੀ ਸ਼ੱਕਰ ਬੂਰੇ ਵਰਗੀ,
ਗੁੜ ਚੋਰੀ ਦਾ ਖਾਂਦਾ…
ਨੀ ਸਮਝਾ ਸੱਸੀਏ,
ਸਾਥੋਂ ਜਰਿਆ ਨੀ ਜਾਂਦਾ…