ਆਲੇ ਦੇ ਵਿੱਚ ਲੀਰ-ਕਚੀਰਾਂ,
ਵਿੱਚੇ ਕੰਘਾ ਜੇਠ ਦਾ…
ਪਿਓ ਵਰਗਿਆ ਜੇਠਾ,
ਕਿਓਂ ਟੇਢੀ ਅੱਖ ਨਾਲ ਵੇਖਦਾ…
ਕੋਰੇ-ਕੋਰੇ ਕੂੰਡੇ ਵਿੱਚ ਮਿਰਚਾਂ ਮੈਂ ਰਗੜਾਂ..
ਜੇਠ ਦੀਆਂ ਅੱਖਾਂ ਵਿੱਚ ਪਾ ਦਿੰਨੀਂ ਆਂ,
ਨੀ ਘੁੰਡ ਕੱਢਣੇ ਦੀ ਅਲਖ ਮਿਟਾ ਦਿੰਨੀ ਆਂ…
ਨੀ ਘੁੰਡ ਕੱਢਣੇ ਦੀ ਅਲਖ ਮਿਟਾ ਦਿੰਨੀ ਆਂ…
ਇੱਕ ਤੇਲ ਦੀ ਕੁੱਪੀ,
ਇੱਕ ਘਿਓ ਦੀ ਕੁੱਪੀ,
ਸੱਚ ਦੱਸ ਗੋਰੀਏ…
ਕਾਹਤੋਂ ਜੇਠ ਨੇ ਕੁੱਟੀ…
ਇੱਕ ਤੇਲ ਦੀ ਕੁੱਪੀ,
ਇੱਕ ਘਿਓ ਦੀ ਕੁੱਪੀ,
ਰਿਹਾ ਕੋਲ ਤੂੰ ਖੜ੍ਹਾ…
ਵੇ ਮੈਂ ਜੇਠ ਨੇ ਕੁੱਟੀ…