ਉੱਚੇ ਟਿੱਬੇ ਮੈਂ ਭਾਂਡੇ ਮਾਂਜਦੀ,
ਉੱਤੋਂ ਰੁੜ੍ਹ ਗਈ ਥਾਲੀ…
ਕੈਦ ਕਰਾ ਦੂੰਗੀ,
ਮੈਂ ਡਿਪਟੀ ਦੀ ਸਾਲੀ…
ਸੋਨੇ ਦੀ ਜੁੱਤੀ ਸਾਡੇ ਮੇਚ ਨਾ ਆਵੇ,
ਚਾਂਦੀ ਦੀ ਜੁੱਤੀ ਸਾਡੇ ਪਾਵੇ ਛਾਲੇ,
ਵੇ ਨੌਕਰ ਜਾ ਮੁੰਡਿਆ ਲਿਆ ਡਾਲੇ…
ਵੇ ਨੌਕਰ ਜਾ ਮੁੰਡਿਆ ਲਿਆ ਡਾਲੇ…
ਸੁਣ ਨੀ ਕੁੜੀਏ,
ਮਛਲੀ ਵਾਲੀਏ,
ਮਛਲੀ ਨਾ ਚਮਕਾਈਏ…
ਨੀ ਖੂਹ ਟੋਭੇ ਤੇਰੀ ਹੁੰਦੀ ਚਰਚਾ,
ਚਰਚਾ ਨਾ ਕਰਵਾਈਏ…
ਨੀ ਪਿੰਡ ਦੇ ਮੁੰਡਿਆਂ ਤੋਂ,
ਨੀਂਵੀਂ ਪਾ ਲੰਘ ਜਾਈਏ…
ਅਰਬੀ ਵਿਕਣੀ ਆਈ ਵੇ ਨੌਕਰਾ,
ਲੈਦੇ ਸੇਰ ਕੁ ਮੈਨੂੰ…
ਵੇ ਢਲ ਪਰਛਾਂਵੇ ਕੱਟਣ ਲੱਗੀ,
ਯਾਦ ਕਰੂੰਗੀ ਤੈਨੂੰ…
ਚੁੰਨੀ ਜਾਲੀ ਦੀ, ਲੈਦੇ ਨੌਕਰਾ ਮੈਨੂੰ…
ਆਂਵਾਂ ਆਂਵਾਂ ਆਂਵਾਂ,
ਨੀ ਮੈਂ ਨੱਚਦੀ ਝੂੰਮਦੀ ਆਂਵਾਂ…
ਗਿੱਧਾ ਪਾਓ ਕੁੜੀਓ,
ਨੀ ਮੈਂ ਨੱਚ ਕੇ ਦਿਖਾਵਾਂ…