ਅੰਬ ਦੀ ਟਾਹਣੀ ਤੋਤਾ ਬੈਠਾ,
ਅੰਬ ਪੱਕਣ ਨਾ ਦੇਵੇ…
ਸੋਹਣੀ ਭਾਬੋ ਨੂੰ,
ਦਿਉਰ ਵਸਣ ਨਾ ਦੇਵੇ…
ਅਰਨਾ ਅਰਨਾ ਅਰਨਾ…
ਨੀ ਰੰਗ ਦੇ ਕਾਲੇ ਦਾ,
ਗੱਡ ਲਓ ਖੇਤ ਵਿੱਚ ਡਰਨਾ…
ਉਰਲੇ ਬਜਾਰ ਨੀ ਮੈਂ,
ਹਾਰ ਕਰਾਉਣੀ ਆਂ…
ਪਰਲੇ ਬਜਾਰ ਨੀ ਮੈਂ,
ਬੰਦ ਗਜਰੇ…
ਅੱਡ ਹੋਊਂਗੀ ਜਠਾਣੀ ਤੈਥੋਂ,
ਲੈਕੇ ਬਦਲੇ
ਉੱਚਾ ਬੁਰਜ, ਬਰਾਬਰ ਮੋਰੀ,
ਦੀਵਾ ਕਿਸ ਵਿੱਚ ਧਰੀਏ…
ਬਈ ਚਾਰੇ ਨੈਣ ਕਟਾ ਵੱਡ ਹੋਗੇ,
ਹਾਮੀ ਕੀਹਦੀ ਭਰੀਏ…
ਨਾਰ ਬੇਗਾਨੀ ਦੀ,
ਬਾਂਹ ਨਾ ਮੂਰਖਾ ਫੜ੍ਹੀਏ…
ਊਠਾਂ ਵਾਲਿਓ,
ਵੇ ਊਠ ਲੱਦੇ ਐ ਲਾਹੌਰ ਨੂੰ…
ਕੱਲ੍ਹੀ ਕੱਤਾਂ,
ਵੇ ਘਰ ਘੱਲਿਉ ਮੇਰੇ ਭੌਰ ਨੂੰ…