ਉੱਚੇ ਟਿੱਬੇ ਮੈਂ ਤਾਣਾ ਤਣਦੀ,
ਉੱਤੋਂ ਦੀ ਲੰਘ ਗਿਆ ਚੋਰ…
ਜੇ ਮੈਨੂੰ ਪਤਾ ਹੁੰਦਾ,
ਗਾਟਾ ਦਿੰਦੀ ਮਰੋੜ…
ਸੁਣੋ ਅੰਗਰੇਜ਼ੋ,
ਸੁਣੋ ਬਾਦਲੋ,
ਸਿਖਰੀਂ ਜ਼ਹਾਜ਼ ਚੜ੍ਹਾਏ…
ਸਿਖ਼ਰ ਵਾਲਿਆਂ ਨੇ ਛੱਡੀਆਂ ਗੋਲੀਆਂ,
ਫ਼ੌਜ਼ੀ ਮਾਰ ਮੁਕਾਏ…
ਨੀ ਪੁੱਤ ਮਾਂਵਾਂ ਦੇ,
ਪਰੀਆਂ ਛੋੜ ਕੇ ਆਏ…
ਬਾਰੀ ਬਰਸੀ ਖੱਟਣ ਗਈ ਸੀ,
ਖੱਟ ਕੇ ਲਿਆਂਦਾ ਫ਼ੀਤਾ…
ਮਾਹੀ ਮੇਰਾ ਨਿੱਕਾ ਜਿਹਾ,
ਖਿੱਚ ਕੇ ਬਰਾਬਰ ਕੀਤਾ…
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਇਆ ਪੱਖੀਆਂ…
ਘੁੰਡ ਵਿੱਚ ਕੈਦ ਕੀਤੀਆਂ,
ਗੋਰਾ ਰੰਗ ਤੇ ਸ਼ਰਬਤੀ ਅੱਖੀਆਂ…
ਚੱਕ ਪੋਣਾ ਕੁੜੀ ਸਾਗ ਲੈਣ ਚੱਲੀ ਐ…
ਖੜ੍ਹੀ ਉਡੀਕੇ ਸਾਥਣ ਨੂੰ..
ਕੱਚੀ ਕੈਲ ਮਰੋੜੇ ਦਾਤਣ ਨੂੰ…