ਜੀਜਾ ਤੇਰੇ ਚਿੱਲਰਾਂ ਦਾ ਕੀ ਕਰਨਾ…
ਅਸੀਂ ਖੜਕਦੇ ਲੈਣੇ ਨੋਟ…
ਅਸੀਂ ਤਾਸ਼ ਦਾ ਪੱਤਾ ਨੀ ਲੈਣਾ…
ਚਿੱਟਾ ਲੈਣਾ ਦੁੱਧ ਵਰਗਾ…
ਜੀਜੇ ਮੇਰੇ ਨੇ ਭੈਣਾਂ ਵਾਰੀ..
ਮੈਂ ਵਾਰੀ ਫੁਲਕਾਰੀ…
ਜੀਜਾ ਭੈਣਾਂ ਵੇਚ ਕੇ ਆਇਆ ਨੀ,
ਮਲੋਟ ਦੀ ਮੰਡੀ…
ਜੀਜਾ ਵਾਰ ਦੇ ਦਵਾਨੀ ਖੋਟੀ,
ਗਿੱਧੇ ਵਿੱਚ ਸਾਲੀ ਨੱਚਦੀ…
ਜੀਜਾ ਵਾਰ ਨੱਤੀਆਂ ਦਾ ਜੋੜਾ,
ਗਿੱਧੇ ਵਿੱਚ ਸਾਲੀ ਨੱਚਦੀ…