ਸੱਸ ਮੇਰੀ ਦੇ ਪੰਜ ਸੱਤ ਕੋਠੇ,
ਸੱਸ ਮੇਰੀ ਦੇ ਪੰਜ ਸੱਤ ਕੋਠੇ,
ਅੱਡੀ ਮਾਰ ਕੇ ਢਾਵਾਂਗੇ..
ਨਵੀਆਂ ਸੜਕਾਂ ਬਣਾਵਾਂਗੇ..
ਸੜਕਾਂ ਤੇ ਲਾਟੂ ਲਾਵਾਂਗੇ..
ਕੋਈ ਆਵੇਗਾ ਕੋਈ ਜਾਵੇਗਾ,
ਕਿਤੇ ਗੱਡੀਆਂ ਮੋਟਰਾਂ ਪੀਂ ਪੀਂ ਪੀਂ…
ਕਿਤੇ ਗੱਡੀਆਂ ਮੋਟਰਾਂ ਪਾਂ ਪਾਂ ਪਾਂ…
ਕਿਤੇ ਗੱਡੀਆਂ ਮੋਟਰਾਂ ਪੌਂ ਪੌਂ ਪੌਂ…
ਕਿਤੇ ਗੱਡੀਆਂ ਮੋਟਰਾਂ ਪੀਂ ਪੀਂ ਪੀਂ…
ਸਹੁਰੇ-ਸਹੁਰੇ ਨਾ ਕਰਿਆ ਕਰ ਨੀ…
ਸਹੁਰੇ-ਸਹੁਰੇ ਨਾ ਕਰਿਆ ਕਰ ਨੀ…
ਕੀ ਲੈਣਾ ਸਹੁਰੇ ਜਾ ਕੇ..?
ਪਹਿਲਾਂ ਤਾਂ ਦਿੰਦੇ ਖੰਡ ਦੀਆਂ ਚਾਹਾਂ…
ਫੇਰ ਦਿੰਦੇ ਗੁੜ ਪਾ ਕੇ..
ਨੀ ਰੰਗ ਤੇਰਾ ਬਦਲ ਗਿਆ…
ਦੋ ਦਿਨ ਸਹੁਰੇ ਜਾ ਕੇ..
ਨੀ ਰੰਗ ਤੇਰਾ ਬਦਲ ਗਿਆ…
ਦੋ ਦਿਨ ਸਹੁਰੇ ਜਾ ਕੇ..
ਸੱਸ ਤਾਂ ਕਹਿੰਦੀ,
ਨੂੰਹ ਨੂੰ ਪੀਹਣਾ ਨੀ ਆਉਂਦਾ…
ਸੱਸ ਤਾਂ ਕਹਿੰਦੀ,
ਨੂੰਹ ਨੂੰ ਪੀਹਣਾ ਨੀ ਆਉਂਦਾ…
ਸੱਸ ਦੇ ਹੱਥ ਵਿਚ ਬੱਟੀ,
ਬਹੂ ਦੀ ਛਮ-ਛਮ ਚਲਦੀ ਚੱਕੀ…
ਬਹੂ ਦੀ ਛਮ-ਛਮ ਚਲਦੀ ਚੱਕੀ…
ਸੱਸ ਮੇਰੀ ਦੇ ਮਾਤਾ ਨਿੱਕਲੀ,
ਨਿੱਕਲੀ ਦਾਣਾ-ਦਾਣਾ…
ਮਾਤਾ ਮੇਹਰ ਕਰੀਂ,
ਮੈ ਪੂਜਣ ਨੀ ਜਾਣਾ…
ਸੌਹਰੇ ਮੇਰੇ ਦੇ ਮਾਤਾ ਨਿੱਕਲੀ,
ਨਿੱਕਲੀ ਮਾੜ੍ਹੀ-ਮਾੜ੍ਹੀ…
ਜੋਤ ਜਗਾਉਂਦੇ ਨੇ,
ਦਾੜ੍ਹੀ ਫੂਕ ਲਈ ਸਾਰੀ…
ਸੱਸੇ ਲੜਿਆ ਨਾ ਕਰ,
ਐਵੇਂ ਸੜਿਆ ਨਾ ਕਰ,
ਬਹੁਤੀ ਔਖੀ ਏਂ ਤਾਂ…
ਘਰ ਵਿੱਚ ਕੰਧ ਕਰ ਦੇ..
ਸਾਡੇ ਬਾਪ ਦਾ ਜਵਾਈ…
ਸਾਡੇ ਵੱਲ ਕਰ ਦੇ..