Punjabi Shyari
ਹਰ ਵਾਰ ਇਕਰਾਰ ਹੋਵੇਗਾ,ਦਿਲੋਂ ਤੇਰੇ ਨਾਲ ਪਿਆਰ ਹੋਵੇਗਾ,
ਅੱਖੀਆਂ ਚ ਤੇਰਾ ਦੀਦਾਰ ਹੋਵੇਗਾ,
ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ,
ਜਿਥੇ ਮਰਜੀ ਆ ਕੇ ਦੇਖ ਲਵੀਂ,
ਹਰ ਜਨਮ ਤੇਰਾ ਹੀ ਇੰਤਜ਼ਾਰ ਹੋਵੇਗਾ ।।
ਕੀ ਕਰਨਗੀਆਂ ਤਕਦੀਰਾਂ,
ਜਦ ਲੇਖਾਂ ਵਿਚ ਹੀ ਮੇਲ ਨਹੀਂ...
ਅਸੀਂ ਖੁਸ਼ੀਆਂ ਨੂੰ ਕਦ ਮਿਲੀਏ,
ਸਾਨੂੰ ਦੁੱਖਾਂ ਤੋਂ ਹੀ ਵੇਹਲ ਨਹੀਂ....!
ਸ਼ਹੀਦਾਂ ਦੇ ਸਰਤਾਜ਼ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਨਿ ਕੋਟਿ ਪ੍ਰਣਾਮ ਜੀ!
ਇਹ ਇਸ਼ਕ ਨਾ ਕਰਦਾ ਖੈਰ ਦਿਲਾ,
ਤੂੰ ਪਿਛੇ ਮੋੜ ਲੈ ਪੈਰ ਦਿਲਾ,
ਹੱਥ ਜੋੜ ਕੇ ਆਖਾਂ ਨਾ ਰੋਲ ਜਵਾਨੀ ਨੂੰ,
ਨਾ ਕਰ ਬਹੁਤਾ ਪਿਆਰ ਚੰਦਰਿਆ ਚੀਜ਼ ਬੇਗਾਨੀ ਨੂੰ...
ਖੋਲ ਕੇ ਡਾਇਰੀ ਰੋਜ਼ ਈ ਸੋਚਾਂ
ਕੀ ਲਿਖਾ ਤੇਰੇ ਬਾਰੇ ਵੇ
ਤੇਰੇ ਖਿਆਲ ਈ ਕਮਲਾ ਕਰ ਜਾਦੇਂ
ਜੱਟ ਦੇ ਲਫਜ਼ ਈ ਮੁੱਕ ਜਾਣ ਸਾਰੇ ਵੇ ।
ਤੇਰੇ ਨਾਲ ਕੀਤਾ ਵਾਅਦਾ "ਸੱਚ ਬੋਲਣੇ ਦਾ" ,
ਮੈਂ ਅਕਸਰ ਹੀ ਤੋੜ ਦਿੰਦਾ ਹਾਂ ,
ਹੁਣ ਜਦ ਵੀ ਕੋਈ ਤੇਰੇ ਬਾਰੇ ਪੁੱਛਦਾ ,
ਮੈਂ ਕੋਈ ਵੀ ਨਹੀਂ ਕਹਿ ਕੇ ਮੂੰਹ ਮੋੜ ਲੈਂਦਾ ਹਾਂ ।।
ਸਮੇਂ ਸਮੇਂ ਦੀ ਖੇਡ ਆ ਜਨਾਬ,
ਲੋੜ ਪੈਣ ਤੇ ਲੋਕੀ ਸਲਾਮ ਕਰਦੇ ਨੇ ,
ਤੇ ਪੂਰੀ ਹੋਣ ਤੇ ਬਦਨਾਮ
ਕਦੇ ਤਮੰਨਾ ਸੀ ਤੈਨੂੰ ਪਾਉਣ ਦੀ, ਹੁਣ ਵੀ ਤਮੰਨਾ ਹੈ ਪਰ .. ਤੈਨੂੰ ਭੁਲਾਉਣ ਦੀ
ਮੇਰੇ ਵਰਗੇ ਤਾ ਇਸ ਦੁਨੀਆ ਚ ਲੱਖਾ ਹੀ ਮਿਲ ਜਾਣਗੇ ਪਰ ਉਹਨਾ ਲੱਖਾ ਚੋ ਇਕ ਮੈ ਨੀ ਮਿਲਣਾ ਤੁਹਾਨੂੰ
ਬੜੇ ਖੁਆਬ ਸੀ ਮੇਰੇ ਵੇ
ਬੱਸ ਖੁਆਬ ਹੀ ਬਣ ਰਹਿ ਗਏ
ਦੱਸ ਦੇ ਦਿਲ ਕਮਲੇ ਨੂੰ
ਅਸੀਂ ਕਿੱਥੇ ਘੱਟ ਰਹਿਗਏ
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ
ਸੂਰਜ ਦੀ ਲੋ ਰੰਗੀਏ...
ਤੈਥੋਂ ਕੁਛ ਬਾਹਰ ਤੇ ਨਹੀਂ..
ਇੱਕ ਮੋਹਬੱਤ ਤੋਂ ਹਾਰ ਕੇ ..
ਸਭ ਗਵਾ ਬੈਠਾ ਸੀ ..
ਅੱਜ ਕੱਲ ਹੋਰ ਹੁੰਦੇ ਦੇਖਿਆ ..
ਪਰ ਹੁਣ ਆਪਣੇ ਆਪ ਮੁਹਬੱਤ ਚ ਗਵਾ ਬੈਠਾ ਸੀ ..
ਲੋਕੀ ਸਾਡੇ ਕੋਲੋਂ ਸਿੱਖ ਹੁਣ ਸਾਨੂੰ ਦੇਣ ਮੱਤਾ
ਤੂੰ ਇੱਕ ਦਿਨ ਰੋਏਗੀ
ਜਿੰਨਾ ਲਈ ਦਿਲ ਮੇਰਿਆ ..
ਮੈਂ ਕਈ ਕਈ ਸੋਇਆ ਨੀ ਹੋਣਾ ..
ਉਹਨਾਂ ਦੇ ਦਿਲ ਚੋਂ ਤਾਂ ਮੇਰੇ ਲਈ ..
ਇੱਕ ਹੰਝੂ ਵੀ ਨੀ ਚੋਹਿਆ ਹੋਣਾ ..
ਅੱਖੀਆ ਦੇ ਕੋਲ ਸਦਾ ਰਹਿ ਸੱਜਣਾ ..
ਅਸੀ ਲੱਖ ਵਾਰ ਤੱਕ ਕੇ ਵੀ ਨੀ ਰੱਜਣਾ ..
ਮੁੱਖੜਾ ਨਾ ਮੋੜੀ ਸਾਡਾ ਜ਼ੋਰ ਕੋਈ ਨਾ ..
ਕਦੇ ਛੱਡ ਕੇ ਨਾ ਜਾਵੀ ਸਾਡਾ ਹੋਰ ਕੋਈ ਨਾ ..
ਤੇਨੂੰ ਦੇਖਿਆ ਤੇ ਜ਼ਿੰਦਗੀ ਨਾ ਪਿਆਰ ਹੋ ਗਿਆ
ਓਹਨੇ ਤੈਨੂੰ ਮੇਰੇ ਵਾਂਗ ਚਾਉਣਾ ਨੀ
ਵਾਦਾ ਤੇਰੇ ਨਾਲ ਮੈ ਵੀ ਮੁੜ ਆਉਣਾ ਨੀ
ਖੰਜ਼ਰ ਦੀ ਕੀ ਮਜਾਲ ਕਿ ਕੋਈ ਜ਼ਖਮ ਕਰੇ ਬਸ ਇੱਕ ਤੇਰਾ ਹੀ ਖਿਆਲ,
ਬਾਰ- ਬਾਰ ਮੈਨੂੰ ਜ਼ਖਮੀ ਕਰਦਾ ਰਿਹਾ
ਖ਼ਾਮੋਸ਼ੀ ਨੂੰ ਪੜ੍ਹ ਲੈ ਮੈਂ ਕਹਿ ਨਹੀਓਂ ਸਕਦਾ
ਮੁੱਕਦੀ ਗੱਲ ਕਿ ਤੇਰੇ ਬਿਨ ਰਹਿ ਨਹੀਓਂ ਸਕਦਾ।
ਰੂਹਾਂ ਤੋਂ ਜੇ ਰੂਹ ਦਾ ਫ਼ਰਕ ਕਰ ਦਏਂਗੀ
ਤੂੰ ਮੇਰੇ ਹੀ ਖ਼ਾਬ ਗ਼ਰਕ ਕਰ ਦਏਂਗੀ
ਸਾਡੇ ਲਈ ਖ਼ੁਦਾ ਨੇ ਜੋ ਮਿੱਟੀ ਸੀ ਵਰਤੀ
ਮੇਰੇ ਤੇ ਤੇਰੇ ਵਾਲੀ ਸਾਂਝੀ ਸੀ ਕਰਤੀ
ਨਾ ਆਖੀਂ ਕਿ ਸੰਭਵ ਮਿਲਣ ਹੀ ਨਹੀਂ ਹੈ
ਤੇਰੇ ਬਾਝੋਂ ਮੇਰਾ ਜੀਵਨ ਹੀ ਨਹੀਂ ਹੈ।
ਕਿਹੰਦਾ ਸਾਲਾ ਅਸਲੀ ਦੁੱਖ ਤਾਂ ਓਦੋਂ ਲਗਦਾ
ਜਦੋ ਅਪਾਂ ਕਿਸੇ ਤੇ ਅੰਨਾਂ ਵਿਸ਼ਵਾਸ ਕਰਦੇ ਆ
ਤੇ ਓਹੀ ਬੰਦਾ ਦੱਸਕੇ ਜਾਂਦਾ
ਕੇ ਤੂੰ ਸਾਲਿਆ ਸੱਚੀ ਅੰਨਾਂ ਹੀ ਆ
ਨਜਰਾਂ, ਚ' ਕੁੱਛ ਹੋਰ
ਤੇ ਚੇਹਰਿਆਂ ਤੇ ਨਕਾਬ ਹੁੰਦਾ ਆ
ਥੋੜ੍ਹਾ ਥੋੜ੍ਹਾ ਤਾਂ ਹਰ ਕੋਈ ___
ਖਰਾਬ ਹੁੰਦਾ ਆ..
ਗਰਮ ਖੂਨ ਆ ਛੇਤੀ ਉਬਾਲਾ ਖਾ ਜਾਦਾ ਮੰਦਾਂ ਚੰਗਾ ਨਾ ਬੋਲੀ ਨਾ ਮੁੰਡਾ ਦਿਲ ਤੇ ਲਾ ਜਾਂਦਾ ....
ਹੰਝੂ ਨਿਕਲ ਆਏ ਤੈਨੂੰ ਸੁਪਨੇ ਵਿੱਚ
ਵੀ ਆਪਣੇ ਤੋਂ ਦੂਰ ਜਾਂਦਾ ਦੇਖ ਕਿ
ਅੱਖ ਖੁੱਲੀ ਤੇ ਮਹਿਸੂਸ ਹੋਇਆ ਕਿ
ਕਿ ਮੁਹੱਬਤ ਸੁੱਤੇ ਪਏ ਨੂੰ ਵੀ ਰਵਾ
ਦਿੰਦੀ ਹੈ .......
ਮੇਰੇ ਯਾਰ ਦਾ ਰੁਤਬਾ ਜੀਵੇ ਖੁਦਾ ਵਰਗਾ ਓਦਾ ਹਸਨਾ ਸਾਨੂ ਲੱਗੇ ਦੁਆ ਵਰਗਾ ਰੇਗਿਸਤਾਨ ਦੀ ਤਪਦੀ ਗਰਮੀ ਚ ਵੀ ਓਦਾ ਨਾਲ ਹੋਣਾ ਲਗੇ ਠੰਡੀ ਹਵਾ ਵਰਗਾ
ਮੌਤ ਤੋਂ ਬਾਅਦ ਕੀਤੀ ਗਈ ਤਾਰੀਫ਼, ਅਤੇ ਦਿਲ ਦਖੋਨ ਤੋਂ ਬਾਅਦ ਮੰਗੀ ਮਾਫ਼ੀ ਦਾ ਕੋਈ ਫਾਇਦਾ ਨਹੀਂ....