ਸੁਣ ਨੀ ਮੇਲਣੇ ਮਛਲੀ ਵਾਲੀਏ,
ਨਾ ਕਰ ਝਗੜੇ-ਝੇੜੇ…
ਨੀ ਚੜ੍ਹੀ ਜਵਾਨੀ ਲੁਕੀ ਨਾ ਰਹਿਣੀ,
ਖਾ ਪੀ ਕੇ ਦੁੱਧ-ਪੇੜੇ…
ਨੀ ਨਾਨਕਿਆਂ ਦਾ ਮੇਲ ਵੇਖਕੇ,
ਮੁੰਡੇ ਮਾਰਦੇ ਗੇੜੇ…
ਨੀ ਨੱਚ ਲੈ ‘ਸ਼ਾਮ ਕੁਰੇ’,
ਦੇ ਲੈ ਸ਼ੌਂਕ ਦੇ ਗੇੜੇ…
ਨਖਰੋ ਮਾਮੀ ਨੇ ਜੌੜੇ ਜੰਮੇ,
ਇੱਕ ਬੱਕਰੀ ਇਕ ਲੇਲਾ,
ਨੀ ਮਾਮੀ ਇਹ ਕੀ ਰੌਣਕ ਮੇਲਾ…
ਮਾਮੀ ਨਖਰੋ,
ਚੜ੍ਹ ਗਈ ਡੇਕ…
ਟੁੱਟ ਗਿਆ ਡਾਹਣਾ,
ਆ ਗਈ ਹੇਠ…
ਬੋਚੋ-ਬੋਚੋ ਵੇ ਮੁੰਡਿਓ,
ਚੱਕ ਲਓ-2 ਵੇ ਮੁੰਡਿਓ…
ਰੜਕੇ ਰੜਕੇ ਰੜਕੇ…
ਮਾਮੇ ਦਾ,
ਡਿੱਗੇ ਪਏ ਦਾ ਕਾਲਜਾ ਧੜਕੇ…
ਕਹਿੰਦਾ ਉੱਠ ਲੈਣ ਦੇ,
ਤੇਰੀ ਖ਼ਬਰ ਲਊਂਗਾ ਤੜਕੇ…
ਰੜਕੇ ਰੜਕੇ ਰੜਕੇ…
ਨਾਨਕ ਸ਼ੱਕ ਦਾ ਟਾਈਮ ਹੋ ਗਿਆ,
ਮਾਮਾ-ਮਾਮੀ ਲੜਪੇ…
ਨੀ ਮਾਮਾ ਮਾਮੀ ਨੇ,
ਕੁੱਟਿਆ ਦਲਾਨ ਵਿੱਚ ਖੜ੍ਹ ਕੇ…